ਸਮਾਰੋਹ ਤੋਂ ਵਾਪਸ ਆ ਰਹੇ ਦੋਸਤਾਂ ਨਾਲ ਵਾਪਰਿਆ ਵੱਡਾ ਹਾਦਸਾ, 2 ਨੇ ਮੌਕੇ 'ਤੇ ਹੀ ਤੋੜਿਆ ਦਮ
Tuesday, Mar 14, 2023 - 12:08 PM (IST)

ਲੁਧਿਆਣਾ (ਰਾਜ) : ਇੱਥੇ ਦੇਰ ਰਾਤ ਵਾਪਰੇ ਭਿਆਨਕ ਹਾਦਸੇ ਦੌਰਾਨ 2 ਦੋਸਤਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਹਾਦਸਾ ਖੜ੍ਹੇ ਟਰਾਲੇ 'ਚ ਮੋਟਰਸਾਈਕਲ ਵੱਜਣ ਕਾਰਨ ਵਾਪਰਿਆ। ਬੀਤੀ ਦੇਰ ਰਾਤ ਕੋਹਾੜਾ ਤੋਂ 3 ਦੋਸਤ ਮੋਟਰਸਾਈਕਲ 'ਤੇ ਸਵਾਰ ਹੋ ਕਿਸੇ ਸਮਾਰੋਹ 'ਚ ਗਏ ਸਨ।
ਰਾਤ ਦੇ ਕਰੀਬ 12 ਵਜੇ ਸਮਾਰੋਹ ਤੋਂ ਵਾਪਸ ਆਉਂਦੇ ਸਮੇਂ ਉਹ ਚੰਡੀਗੜ੍ਹ ਰੋਡ 'ਤੇ ਪੁੱਜੇ ਤਾਂ ਉੱਥੇ ਹਨ੍ਹੇਰਾ ਹੋਣ ਕਾਰਨ ਸੜਕ 'ਤੇ ਖੜ੍ਹਾ ਟਰਾਲਾ ਉਨ੍ਹਾਂ ਨੂੰ ਦਿਖਾਈ ਨਹੀਂ ਦਿੱਤਾ। ਉਨ੍ਹਾਂ ਦਾ ਮੋਟਰਸਾਈਕਲ ਖੜ੍ਹੇ ਟਰਾਲੇ 'ਚ ਜਾ ਵੱਜਾ।
ਇਹ ਵੀ ਪੜ੍ਹੋ : ਬੇਹੱਦ ਸ਼ਰਮਨਾਕ : 5 ਮੁੰਡਿਆਂ ਨੇ ਨਾਬਾਲਗ ਕੁੜੀ ਨਾਲ ਵਾਰੀ-ਵਾਰੀ ਕੀਤਾ Gangrape, ਅਸ਼ਲੀਲ ਵੀਡੀਓ ਵੀ...
ਇਸ ਹਾਦਸੇ ਦੌਰਾਨ ਸ਼ਮਸ਼ੇਰ ਸਿੰਘ ਅਤੇ ਮਨਪ੍ਰੀਤ ਸਿੰਘ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਆਕਾਸ਼ਦੀਪ ਨੂੰ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਫਿਲਹਾਲ ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਅਣਪਛਾਤੇ ਵਾਹਨ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ