ਫਾਰਚੂਨਰ ਨਾਲ ਟੱਕਰ ਕਾਰਨ ਬੁਲੇਟ ਨੂੰ ਲੱਗੀ ਅੱਗ, 2 ਨੌਜਵਾਨਾਂ ਦੀ ਗਈ ਜਾਨ

Monday, Dec 05, 2022 - 11:13 PM (IST)

ਫਾਰਚੂਨਰ ਨਾਲ ਟੱਕਰ ਕਾਰਨ ਬੁਲੇਟ ਨੂੰ ਲੱਗੀ ਅੱਗ, 2 ਨੌਜਵਾਨਾਂ ਦੀ ਗਈ ਜਾਨ

ਲਹਿਰਾਗਾਗਾ (ਜ.ਬ., ਜਿੰਦਲ) : ਵਿਧਾਨ ਸਭਾ ਹਲਕਾ ਲਹਿਰਾਗਾਗਾ ਦੇ ਪਿੰਡ ਖੰਡੇਬਾਦ ਦੇ ਨਜ਼ਦੀਕ ਵਾਪਰੇ ਸੜਕ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ ਹੋ ਗਈ। 

PunjabKesari

ਇਹ ਖ਼ਬਰ ਵੀ ਪੜ੍ਹੋ - ਸੜਕ ਹਾਦਸੇ ’ਚ ਇੱਕੋ ਪਰਿਵਾਰ ਦੇ 2 ਨੌਜਵਾਨਾਂ ਦੀ ਮੌਤ

ਜਾਣਕਾਰੀ ਅਨੁਸਾਰ ਬਿੰਦਰ ਸਿੰਘ ਪੁੱਤਰ ਮਿੱਠੂ ਸਿੰਘ ਅਤੇ ਚਮਕੌਰ ਸਿੰਘ ਪੁੱਤਰ ਮੇਘ ਰਾਜ ਪਿੰਡ ਡੂਡੀਆਂ ਲਹਿਰਾਗਾਗਾ ਤੋਂ ਆਪਣੇ ਪਿੰਡ ਵੱਲ ਜਾ ਰਹੇ ਸਨ ਪਰ ਪਿੰਡ ਖੰਡੇਬਾਦ ਦੇ ਨਜ਼ਦੀਕ ਪਹੁੰਚ ਕੇ ਅੱਗੋਂ ਆ ਰਹੀ ਇਕ ਫਾਰਚੂਨ ਗੱਡੀ ਨਾਲ ਟੱਕਰ ਦੌਰਾਨ ਬੁਲੇਟ ਮੋਟਰਸਾਈਕਲ ਨੂੰ ਅੱਗ ਲੱਗੀ ਅਤੇ ਮੋਟਰਸਾਈਕਲ ਸਵਾਰ ਦੋਵੇਂ ਨੌਜਵਾਨਾਂ ਦੀ ਮੌਕੇ ’ਤੇ ਮੌਤ ਹੋ ਗਈ।

PunjabKesari

ਇਹ ਖ਼ਬਰ ਵੀ ਪੜ੍ਹੋ - ਬੀਬੀ ਜਗੀਰ ਕੌਰ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲਿਖਿਆ ਪੱਤਰ, SGPC ਨੂੰ ਇਹ ਹਦਾਇਤਾਂ ਦੇਣ ਦੀ ਮੰਗ

ਥਾਣਾ ਸਦਰ ਦੇ ਅਡੀਸ਼ਨਲ ਐੱਸ. ਐੱਚ. ਓ. ਸ਼ੇਰਬਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News