ਭਿਆਨਕ ਹਾਦਸੇ ਦੌਰਾਨ 2 ਲੋਕਾਂ ਦੀ ਦਰਦਨਾਕ ਮੌਤ, ਕਾਫ਼ੀ ਦੇਰ ਰੋਡ 'ਤੇ ਹੀ ਪਈ ਰਹੀ ਬਜ਼ੁਰਗ ਜਨਾਨੀ ਦੀ ਲਾਸ਼

Tuesday, Aug 24, 2021 - 09:12 AM (IST)

ਭਿਆਨਕ ਹਾਦਸੇ ਦੌਰਾਨ 2 ਲੋਕਾਂ ਦੀ ਦਰਦਨਾਕ ਮੌਤ, ਕਾਫ਼ੀ ਦੇਰ ਰੋਡ 'ਤੇ ਹੀ ਪਈ ਰਹੀ ਬਜ਼ੁਰਗ ਜਨਾਨੀ ਦੀ ਲਾਸ਼

ਮਾਛੀਵਾੜਾ ਸਾਹਿਬ (ਟੱਕਰ) : ਅੱਜ ਇੱਥੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਇਕ ਨੌਜਵਾਨ ਅਤੇ ਬਜ਼ੁਰਗ ਜਨਾਨੀ ਦੀ ਦਰਦਨਾਕ ਮੌਤ ਹੋ ਗਈ ਹੈ। ਇਹ ਹਾਦਸਾ ਉਸ ਵੇਲੇ ਵਾਪਰਿਆ, ਜਦੋਂ ਮੋਟਰਸਾਈਕਲ ਸਵਾਰ ਦੋਵੇਂ ਮ੍ਰਿਤਕਾਂ ਨੂੰ ਇਕ ਤੇਜ਼ ਰਫ਼ਤਾਰ ਨੇ ਆਪਣੀ ਲਪੇਟ 'ਚ ਲੈ ਲਿਆ। ਕਾਰ ਡਰਾਈਵਰ ਮੋਟਰਸਾਈਕਲ ਸਵਾਰਾਂ ਨੂੰ ਦੂਰ ਤੱਕ ਘੜੀਸਦਾ ਹੋਇਆ ਲੈ ਗਿਆ।

ਇਹ ਵੀ ਪੜ੍ਹੋ : ਪੰਜਾਬ ’ਚ ਹੁਣ 630 ਰੁਪਏ 'ਚ ਹੋਣਗੇ ਪਾਣੀ ਦੀ ਗੁਣਵੱਤਾ ਜਾਂਚ ਦੇ 18 ਟੈਸਟ, ਜਾਰੀ ਹੋਏ ਹੁਕਮ

ਇਸ ਹਾਦਸੇ ਵਿਚ 75 ਸਾਲਾ ਬਜ਼ੁਰਗ ਜਨਾਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਮੋਟਰਸਾਈਕਲ ਚਾਲਕ 20 ਸਾਲਾ ਨੌਜਵਾਨ ਨੇ ਵੀ ਹਸਪਤਾਲ ਪਹੁੰਚ ਕੇ ਦਮ ਤੋੜ ਦਿੱਤਾ। ਬਜ਼ੁਰਗ ਜਨਾਨੀ ਦੀ ਲਾਸ਼ ਡੇਢ ਘੰਟਾ ਰੋਡ 'ਤੇ ਹੀ ਪਈ ਰਹੀ। ਰਾਹਗੀਰਾਂ ਵੱਲੋਂ ਸਿਵਲ ਹਸਪਤਾਲ ਵਿਚ ਇਤਲਾਹ ਕੀਤੀ ਗਈ ਅਤੇ 108 'ਤੇ ਫੋਨ ਵੀ ਕੀਤਾ ਗਿਆ ਪਰ ਇਸ ਦੇ ਬਾਵਜੂਦ ਵੀ ਐਂਬੂਲੈਂਸ ਉਸ ਜਗ੍ਹਾ 'ਤੇ ਨਾ ਪਹੁੰਚੀ।

ਇਹ ਵੀ ਪੜ੍ਹੋ : ਲੁਧਿਆਣਾ 'ਚ ਸ਼ਰਮਨਾਕ ਵਾਰਦਾਤ, 12 ਸਾਲਾ ਬੱਚੀ ਦੀ ਧੌਣ 'ਤੇ ਦਾਤਰ ਰੱਖ ਨੌਜਵਾਨ ਨੇ ਕੀਤਾ ਜਬਰ-ਜ਼ਿਨਾਹ

ਲਗਭਗ ਡੇਢ ਘੰਟੇ ਬਾਅਦ ਨਿੱਜੀ ਵ੍ਹੀਕਲ ਵਿੱਚ ਬਜ਼ੁਰਗ ਜਨਾਨੀ ਦੀ ਲਾਸ਼ ਨੂੰ ਹਸਪਤਾਲ ਲਿਆਂਦਾ ਗਿਆ। ਸਹਾਇਕ ਥਾਣੇਦਾਰ ਨੇ ਦੱਸਿਆ ਕਿ ਮ੍ਰਿਤਕ ਕਰਨਵੀਰ ਸਿੰਘ ਆਪਣੇ ਪਿੰਡ ਖ਼ੀਰਨੀਆ ਤੋਂ ਨਾਨਕੇ ਘਰ ਜਾ ਰਿਹਾ ਸੀ ਕਿ ਪਿੰਡ ਹਰਿਓਂ ਨੇੜੇ ਰਾਹ ਜਾਂਦੀ ਬਜ਼ੁਰਗ ਮਲਕੀਅਤ ਕੌਰ ਵੀ ਲਿਫਟ ਲੈ ਕੇ ਮੋਟਰਸਾਈਕਲ 'ਤੇ ਬੈਠ ਗਈ। ਥੋੜ੍ਹੀ ਦੂਰ ਜਾਣ 'ਤੇ ਹੀ ਇਹ ਹਾਦਸਾ ਵਾਪਰ ਗਿਆ। ਫਿਲਹਾਲ ਪੁਲਸ ਵੱਲੋਂ ਕਾਰਵਾਈ ਕਰਦੇ ਹੋਏ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News