ਦੁਖ਼ਦ ਖਬਰ : ਲੁਧਿਆਣਾ ''ਚ ਮਾਰੂ ਹੋਇਆ ''ਕੋਰੋਨਾ'', 2 ਮਰੀਜ਼ਾਂ ਨੇ ਤੋੜਿਆ ਦਮ

07/22/2020 3:50:04 PM

ਲੁਧਿਆਣਾ (ਸਹਿਗਲ) : ਕੋਰੋਨਾ ਵਾਇਰਸ ਦਾ ਕਹਿਰ ਜ਼ਿਲ੍ਹੇ 'ਚ ਹੁਣ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਜ਼ਿਲ੍ਹੇ 'ਚ ਕੋਰੋਨਾ ਨਾਲ ਦੋ ਹੋਰ ਲੋਕਾਂ ਦੀ ਮੌਤ ਹੋ ਗਈ, ਇਨ੍ਹਾਂ 'ਚੋਂ ਇੱਕ 50 ਸਾਲਾ ਮਰੀਜ਼ ਗਾਂਧੀ ਕਾਲੋਨੀ ਫੋਕਲ ਪੁਆਇੰਟ ਦਾ ਰਹਿਣ ਵਾਲਾ ਸੀ, ਜਿਸ ਨੇ ਸੀ. ਐੱਮ. ਸੀ. 'ਚ ਦਮ ਤੋੜ ਦਿੱਤਾ, ਜਦੋਂ ਕਿ ਦੂਜਾ ਮ੍ਰਿਤਕ ਮਰੀਜ਼ ਜਗਰਾਓਂ ਦਾ ਰਹਿਣ ਵਾਲਾ ਸੀ, ਜਿਹੜਾ ਕਿ ਸਿਵਲ ਹਸਪਤਾਲ 'ਚ ਦਾਖ਼ਲ ਸੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਤੋਂ ਬਾਅਦ ਜ਼ਿਲ੍ਹੇ ਅੰਦਰ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਅੰਦਰ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 1980 ਤੋਂ ਜ਼ਿਆਦਾ ਹੋ ਗਈ ਹੈ, ਜਦੋਂ ਕਿ ਜ਼ਿਲ੍ਹੇ 'ਚ ਕੋਰੋਨਾ ਕਾਰਨ ਹੁਣ ਤੱਕ 51 ਮੌਤਾਂ ਹੋ ਚੁੱਕੀਆਂ ਹਨ।

ਇਹ ਵੀ ਪੜ੍ਹੋ : ਧਰਮਕੋਟ 'ਚ ਚੜ੍ਹਦੇ ਦਿਨ ਵੱਡੀ ਵਾਰਦਾਤ, ਅਗਵਾ ਕੀਤਾ ਮੈਡੀਕਲ ਸਟੋਰ ਦਾ ਸੰਚਾਲਕ
1366 ਨਮੂਨਿਆਂ ਦੀ ਰਿਪੋਰਟ ਆਉਣੀ ਬਾਕੀ
ਜ਼ਿਲ੍ਹਾ ਮਲੇਰੀਆ ਅਫ਼ਸਰ ਡਾ. ਰਮੇਸ਼ ਭਗਤ ਮੁਤਾਬਕ ਹੁਣ ਤੱਕ ਕੁੱਲ 52,284 ਨਮੂਨੇ ਲਏ ਗਏ ਹਨ, ਜਿਨ੍ਹਾਂ 'ਚੋਂ 50,918 ਨਮੂਨਿਆਂ ਦੀ ਰਿਪੋਰਟ ਮਿਲੀ ਹੈ। ਇਨ੍ਹਾਂ 'ਚੋਂ 48,648 ਨਮੂਨੇ ਨੈਗੇਟਿਵ ਹਨ ਅਤੇ 1366 ਨਮੂਨਿਆਂ ਦੀ ਰਿਪੋਰਟ ਬਕਾਇਆ ਹੈ।

ਇਹ ਵੀ ਪੜ੍ਹੋ : ਹੁਣ GMCH-32 'ਚ ਵੀ ਹੋ ਸਕੇਗੀ 'ਓਪਨ ਹਾਰਟ ਸਰਜਰੀ', ਮਸ਼ੀਨ ਇੰਸਟਾਲ
287 ਲੋਕਾਂ ਨੂੰ ਕੀਤਾ ਇਕਾਂਤਵਾਸ
ਡਾ. ਰਮੇਸ਼ ਭਗਤ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਅੰਦਰ 18,402 ਲੋਕਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ ਅਤੇ ਮੌਜੂਦਾ 'ਚ ਅਜਿਹੇ ਵਿਅਕਤੀਆਂ ਦੀ ਗਿਣਤੀ 3077 ਹੈ। ਬੀਤੇ ਦਿਨ ਵੀ 287 ਵਿਅਕਤੀਆਂ ਨੂੰ ਇਕਾਂਤਵਾਸ 'ਚ ਭੇਜਿਆ ਗਿਆ ਸੀ।
ਇਹ ਵੀ ਪੜ੍ਹੋ : 16 ਸਾਲ ਪਹਿਲਾਂ ਵਿਆਹੇ ਜੋੜੇ ਦੀ ਆਪਸ 'ਚ ਨਾ ਨਿਭੀ, ਲੜਾਈ ਇਸ ਹੱਦ ਤੱਕ ਪੁੱਜੀ ਕਿ...


Babita

Content Editor

Related News