ਸੜਕ ਹਾਦਸਿਆਂ ''ਚ 2 ਦੀ ਮੌਤ

Sunday, Oct 29, 2017 - 03:33 AM (IST)

ਸੜਕ ਹਾਦਸਿਆਂ ''ਚ 2 ਦੀ ਮੌਤ

ਸੁਲਤਾਨਪੁਰ ਲੋਧੀ,   (ਜੋਸ਼ੀ, ਸੋਢੀ)-  ਬੀਤੀ ਰਾਤ ਹਲਕਾ ਸੁਲਤਾਨਪੁਰ ਲੋਧੀ ਦੇ ਦੋ ਵੱਖ-ਵੱਖ ਸੜਕ ਹਾਦਸਿਆਂ 'ਚ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਖਬਰ ਮਿਲੀ ਹੈ। 
ਜਾਣਕਾਰੀ ਅਨੁਸਾਰ ਬੀਤੀ ਰਾਤ ਲੱਗਭਗ 8 ਵਜੇ ਇਕ 18 ਸਾਲਾ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਪਿੰਡ ਮੋਠਾਂਵਾਲਾ ਤੇ ਡਡਵਿੰਡੀ ਜਾ ਰਿਹਾ ਸੀ, ਇਕ ਟਾਟਾ- 407 ਪੀ. ਬੀ.-08, ਸੀ. ਬੀ. 5195 ਨਾਲ ਟਕਰਾਅ ਗਿਆ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਰਨ ਵਾਲੇ ਦਾ ਨਾਮ ਅਕਾਸ਼ਦੀਪ ਸਿੰਘ ਪੁੱਤਰ ਬਲਵੀਰ ਸਿੰਘ ਹੈ। ਇਸ ਤਰ੍ਹਾਂ ਪਿੰਡ ਗਾਜੀਪੁਰ ਤੇ ਹਰਨਾਮਪੁਰ ਰੋਡ 'ਤੇ ਇਕ ਮੋਟਰਸਾਈਕਲ ਸਵਾਰ ਨੌਜਵਾਨ ਇਕ ਖੜ੍ਹੀ ਟਰਾਲੀ ਨਾਲ ਪਿਛਿਓਂ ਟਕਰਾਅ ਗਿਆ, ਜਿਸ ਦੀ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਲੈ ਕੇ ਜਾਂਦਿਆਂ ਮੌਤ ਹੋ ਗਈ। ਮ੍ਰਿਤਕ ਨੌਜਵਾਨ ਹਰਪ੍ਰੀਤ ਸਿੰਘ 28 ਸਾਲ ਦਾ ਸੀ ਤੇ ਆਪਣੇ ਪਿੱਛੇ ਇਕ ਢਾਈ ਸਾਲ ਦਾ ਬੱਚਾ ਛੱਡ ਗਿਆ ਹੈ। ਅੱਜ ਦੋਨਾਂ ਨੌਜਵਾਨਾਂ ਦਾ ਪੋਸਟਮਾਰਟਮ ਕਰਨ ਉਪਰੰਤ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ।


Related News