ਜ਼ਹਿਰੀਲੀ ਦਵਾਈ ਨਿਗਲਣ ਨਾਲ 2 ਦੀ ਮੌਤ

Saturday, Sep 09, 2017 - 03:32 AM (IST)

ਹੁਸ਼ਿਆਰਪੁਰ, (ਅਸ਼ਵਨੀ)- ਜ਼ਿਲੇ 'ਚ 2 ਵਿਅਕਤੀਆਂ ਦੀ ਜ਼ਹਿਰੀਲੀ ਦਵਾਈ ਨਿਗਲਣ ਨਾਲ ਮੌਤ ਹੋ ਗਈ। ਥਾਣਾ ਗੜ੍ਹਦੀਵਾਲਾ ਕੋਲ ਪਿੰਡ ਅੰਬਾਲਾ ਜੱਟਾਂ ਵਾਸੀ ਲਹਿੰਬਰ ਸਿੰਘ ਪੁੱਤਰ ਜੋਗਿੰਦਰ ਸਿੰਘ ਨੇ ਬੀਤੀ 1 ਸਤੰਬਰ ਨੂੰ ਕੋਈ ਜ਼ਹਿਰੀਲੀ ਨਿਗਲ ਲਈ, ਜਿਸ ਕਾਰਨ ਉਸ ਦੀ ਸਿਹਤ ਵਿਗੜ ਗਈ ਅਤੇ ਉਸ ਨੂੰ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿਥੇ ਬੀਤੇ ਦਿਨੀਂ ਉਸ ਨੇ ਦਮ ਤੋੜ ਦਿੱਤਾ। 
ਇਕ ਹੋਰ ਵਿਅਕਤੀ ਮੁਕੇਸ਼ ਪੁੱਤਰ ਟਨੀ ਰਾਮ ਜੋ ਮੂਲ ਰੂਪ 'ਚ ਦਾਈ ਚਬੂਤਰਾ ਵਾਲੀ ਜ਼ਿਲਾ ਸੀਕਰ ਰਾਜਸਥਾਨ ਦਾ ਵਾਸੀ ਸੀ ਤੇ ਅੱਜਕਲ ਤਲਵਾੜਾ ਵਿਖੇ ਰਹਿ ਰਿਹਾ ਸੀ, ਦੀ ਵੀ ਕੋਈ ਜ਼ਹਿਰੀਲੀ ਚੀਜ਼ ਨਿਗਲਣ ਨਾਲ ਮੌਤ ਹੋ ਗਈ। ਮੁਕੇਸ਼ ਦੀ ਪਤਨੀ ਲਕਸ਼ਮੀ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਮੁਕੇਸ਼ ਬੀਮਾਰੀ ਕਾਰਨ ਅਕਸਰ ਪ੍ਰੇਸ਼ਾਨ ਰਹਿੰਦਾ ਸੀ। ਪੁਲਸ ਨੇ ਦੋਵਾਂ ਮਾਮਲਿਆਂ 'ਚ ਸੀ. ਆਰ. ਪੀ. ਸੀ. ਦੀ ਧਾਰਾ 174 ਤਹਿਤ ਪੰਚਨਾਮਾ ਤਿਆਰ ਕਰਵਾ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਉਪਰੰਤ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਹਨ।


Related News