ਖੈਰ ਦੇ ਦਰੱਖ਼ਤ ਚੋਰੀ ਕਰਨ ਦੇ ਦੋਸ਼ ''ਚ 2 ਕਾਬੂ

Friday, Aug 11, 2017 - 02:47 AM (IST)

ਖੈਰ ਦੇ ਦਰੱਖ਼ਤ ਚੋਰੀ ਕਰਨ ਦੇ ਦੋਸ਼ ''ਚ 2 ਕਾਬੂ

ਹੁਸ਼ਿਆਰਪੁਰ, (ਅਸ਼ਵਨੀ)- ਥਾਣਾ ਮਾਹਿਲਪੁਰ ਦੀ ਪੁਲਸ ਨੇ ਬੀਤੀ 15 ਜੁਲਾਈ ਨੂੰ ਖੈਰ ਦੇ ਦਰੱਖ਼ਤ ਚੋਰੀ ਕਰਨ ਦੇ ਦੋਸ਼ 'ਚ ਧਾਰਾ 379, 34 ਤਹਿਤ ਦਰਜ ਕੇਸ 'ਚ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਏ. ਐੱਸ. ਆਈ. ਰਛਪਾਲ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ਸੁਰਿੰਦਰ ਪਾਲ ਉਰਫ ਕਾਲਾ ਪੁੱਤਰ ਮਹਿੰਦਰ ਰਾਮ ਤੇ ਮਨਜੀਤ ਕੁਮਾਰ ਉਰਫ ਲਾਡੀ ਪੁੱਤਰ ਦੇਵ ਰਾਜ ਦੋਵੇਂ ਵਾਸੀ ਲਸਾੜਾ ਨੂੰ ਅੱਜ ਗੜ੍ਹਸ਼ੰਕਰ ਵਿਖੇ ਜੁਡੀਸ਼ੀਅਲ ਮੈਜਿਸਟਰੇਟ ਪਹਿਲੀ ਸ਼੍ਰੇਣੀ ਸ਼੍ਰੀ ਦਮਨਦੀਪ ਕਮਲ ਹੀਰਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਮਾਣਯੋਗ ਅਦਾਲਤ ਨੇ ਦੋਸ਼ੀਆਂ ਨੂੰ ਇਕ ਦਿਨ ਦਾ ਪੁਲਸ ਰਿਮਾਂਡ ਦੇ ਦਿੱਤਾ ਹੈ। 
ਇਕ ਦੋਸ਼ੀ ਦੀ ਪਹਿਲਾਂ ਹੀ ਕੀਤੀ 
ਜਾ ਚੁੱਕੀ ਹੈ ਗ੍ਰਿਫ਼ਤਾਰੀ- ਪੁਲਸ ਅਨੁਸਾਰ ਚੋਰੀ ਦੀ ਇਸ ਘਟਨਾ 'ਚ ਸ਼ਾਮਲ ਇਕ ਹੋਰ ਦੋਸ਼ੀ ਬਲਵਿੰਦਰ ਕੁਮਾਰ ਨੂੰ ਪੁਲਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਉਸ ਦੇ ਕਬਜ਼ੇ ਵਿਚੋਂ ਪੁਲਸ ਨੇ ਚੋਰੀ ਕੀਤੇ ਗਏ ਕੁੱਝ ਖੈਰ ਦੇ ਦਰੱਖ਼ਤ ਵੀ ਬਰਾਮਦ ਕੀਤੇ ਸਨ। ਪੁਲਸ ਸੂਤਰਾਂ ਅਨੁਸਾਰ ਇਸ ਮਾਮਲੇ 'ਚ ਇਕ ਹੋਰ ਫਰਾਰ ਦੋਸ਼ੀ ਦੀ ਵੀ ਪੁਲਸ ਭਾਲ ਕਰ ਰਹੀ ਹੈ।


Related News