ਡੇਰਾਬੱਸੀ ਤੋਂ ਲਾਪਤਾ ਬੱਚਿਆਂ 'ਚੋਂ 2 ਬੱਚੇ ਬਰਾਮਦ, ਬਾਕੀ 5 ਬੱਚਿਆਂ ਦਾ ਨਹੀਂ ਲੱਗਾ ਕੋਈ ਸੁਰਾਗ

Thursday, Jul 11, 2024 - 12:17 PM (IST)

ਡੇਰਾਬੱਸੀ (ਅਨਿਲ) : ਡੇਰਾਬੱਸੀ 'ਚੋਂ ਲਾਪਤਾ ਹੋਏ 7 ਬੱਚਿਆਂ 'ਚੋਂ 2 ਬੱਚਿਆਂ ਨੂੰ ਬਰਾਮਦ ਕਰ ਲਿਆ ਗਿਆ ਹੈ। ਇਨ੍ਹਾਂ 2 ਬੱਚਿਆਂ ਗੌਰਵ ਅਤੇ ਗਿਆਨ ਚੰਦ ਨੂੰ ਦਿੱਲੀ ਰੇਲਵੇ ਸਟੇਸ਼ਨ ਤੋਂ ਬਰਾਮਦ ਕੀਤਾ ਗਿਆ ਹੈ। ਇਸ ਬਾਰੇ ਏ. ਐੱਸ. ਆਈ. ਕੇਵਲ ਕੁਮਾਰ ਨੇ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪ੍ਰੀਖਿਆਵਾਂ ਦੌਰਾਨ ਜਾਰੀ ਹੋ ਗਏ ਨਵੇਂ ਹੁਕਮ

ਉਨ੍ਹਾਂ ਨੇ ਕਿਹਾ ਹੈ ਕਿ ਪੁਲਸ ਅਧਿਕਾਰੀ ਬੱਚਿਆਂ ਨੂੰ ਦਿੱਲੀ ਤੋਂ ਲੈ ਕੇ ਦੁਪਹਿਰ ਤੱਕ ਡੇਰਾਬੱਸੀ ਪਹੁੰਚ ਜਾਣਗੇ।  ਇਹ ਸਾਰੇ ਬੱਚੇ ਮੁੰਬਈ ਪਹੁੰਚ ਗਏ ਸਨ, ਜਿਨ੍ਹਾਂ 'ਚੋਂ 2 ਬੱਚੇ ਦਿੱਲੀ ਆ ਗਏ ਅਤੇ ਉਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਫੋਨ ਕੀਤਾ ਕਿ ਸਾਨੂੰ ਦਿੱਲੀ ਤੋਂ ਆ ਕੇ ਲੈ ਜਾਓ। ਬਾਕੀ 5 ਬੱਚੇ ਅਜੇ ਮੁੰਬਈ ਹੀ ਘੁੰਮ ਰਹੇ ਹਨ ਅਤੇ ਉਨ੍ਹਾਂ ਦਾ ਕੋਈ ਅਤਾ-ਪਤਾ ਨਹੀਂ ਹੈ। ਦੱਸਣਯੋਗ ਹੈ ਕਿ ਡੇਰਾਬੱਸੀ 'ਚ ਐਤਵਾਰ ਸਵੇਰੇ 5 ਵਜੇ 7 ਬੱਚੇ ਪਾਰਕ 'ਚ ਖੇਡ ਲਈ ਨਿਕਲੇ ਸਨ ਪਰ ਵਾਪਸ ਨਹੀਂ ਪਰਤੇ।

ਇਹ ਵੀ ਪੜ੍ਹੋ : ਪੰਜਾਬ 'ਚ ਹੈਰਾਨ ਕਰਦੀ ਘਟਨਾ, ਸਕੂਲ ਵੈਨ ਅੱਗੇ ਲਾਈ Fortuner, ਪਿਸਤੌਲ ਲੈ ਕੇ ਔਰਤ ਨੇ ਕੀਤਾ ਕਾਂਡ

ਬੱਚਿਆਂ ’ਚ ਦਲੀਪ, ਗੌਰਵ, ਵਿਸ਼ਨੂੰ, ਗਿਆਨ ਚੰਦ, ਅਨਿਲ ਕੁਮਾਰ, ਸੂਰਜ ਤੇ ਅਜੇ ਸ਼ਾਮਲ ਸਨ, ਜਿਨ੍ਹਾਂ 'ਚੋਂ ਗੌਰਵ ਅਤੇ ਗਿਆਨ ਚੰਦ ਨੂੰ ਬਰਾਮਦ ਕਰ ਲਿਆ ਗਿਆ ਹੈ। ਇਸ ਮਾਮਲੇ ਦਾ ਮਨੁੱਖੀ ਅਧਿਕਾਰ ਕਮਿਸ਼ਨ ਨੇ ਖ਼ੁਦ ਨੋਟਿਸ ਲੈਂਦਿਆਂ ਮੋਹਾਲੀ ਦੇ ਡੀ.ਸੀ. ਤੇ ਐੱਸ. ਐੱਸ. ਪੀ. ਤੋਂ ਜਵਾਬ ਮੰਗਿਆ ਸੀ। ਕਮਿਸ਼ਨ ਨੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਮੋਹਾਲੀ, ਡਿਪਟੀ ਕਮਿਸ਼ਨਰ ਤੇ ਸੀਨੀਅਰ ਪੁਲਸ ਕਪਤਾਨ ਤੋਂ ਰਿਪੋਰਟਾਂ ਮੰਗੀਆਂ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


 


Babita

Content Editor

Related News