ਪੋਲਟਰੀ ਫਾਰਮ ''ਚ ਖੇਡ ਰਹੇ 2 ਬੱਚਿਆਂ ਨੂੰ ਟਰੈਕਟਰ ਨੇ ਕੁਚਲਿਆ, ਮੌਤ

Saturday, Oct 19, 2019 - 03:12 PM (IST)

ਪੋਲਟਰੀ ਫਾਰਮ ''ਚ ਖੇਡ ਰਹੇ 2 ਬੱਚਿਆਂ ਨੂੰ ਟਰੈਕਟਰ ਨੇ ਕੁਚਲਿਆ, ਮੌਤ

ਲਾਲੜੂ (ਗੁਰਪ੍ਰੀਤ) : ਹਰੀਪੁਰ ਟੋਡੀ ਸਥਿਤ ਇਕ ਪੋਲਟਰੀ ਫਾਰਮ 'ਚ ਪਰਵਾਸੀ ਪਰਿਵਾਰਾਂ ਦੇ 2 ਬੱਚਿਆਂ ਦੀ ਟਰੈਕਟਰ ਦੀ ਲਪੇਟ 'ਚ ਆਉਣ ਨਾਲ ਮੌਤ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਪੁਲਸ ਨੇ ਮੁਲਜ਼ਮ ਟਰੈਕਟਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਏ. ਐੱਸ. ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਹਰੀਪੁਰ ਟੋਡੀ 'ਚ ਬਣੇ ਹਾਈਟੈਕ ਪੋਲਟਰੀ ਫਾਰਮ ਦੇ ਅੰਦਰ ਸਿਲਗੁਡੀ ਪੱਛਮੀ ਬੰਗਾਲ ਦੇ ਰਹਿਣ ਵਾਲੇ ਰਾਜੂ ਰਾਏ ਅਤੇ ਚੰਦਰ ਸ਼ੇਖਰ ਮਜ਼ਦੂਰੀ ਕਰਦੇ ਹਨ।

ਬੀਤੀ ਸ਼ਾਮ ਰਾਜੂ ਰਾਏ ਦੀ 6 ਸਾਲਾ ਲੜਕੀ ਮੌਸਮੀ ਅਤੇ ਚੰਦਰ ਸ਼ੇਖਰ ਦਾ ਡੇਢ ਸਾਲਾ ਲੜਕਾ ਘਨੀਆ ਆਪਸ 'ਚ ਖੇਡ ਰਹੇ ਸਨ। ਇਸੇ ਦੌਰਾਨ ਇਕ ਤੇਜ਼ ਰਫਤਾਰ ਟਰੈਕਟਰ ਨੇ ਦੋਹਾਂ ਨੂੰ ਕੁਚਲ ਦਿੱਤਾ। ਟਰੈਕਟਰ ਨੂੰ ਤੋਤੀ ਉਰਫ ਕਾਕਾ ਨਾਂ ਦਾ ਵਿਅਕਤੀ ਚਲਾ ਰਿਹਾ ਸੀ। ਟਰੈਕਟਰ ਦੀ ਲਪੇਟ 'ਚ ਆਉਣ ਨਾਲ ਦੋਵੇਂ ਬੱਚੇ ਗੰਭੀਰ ਰੂਪ 'ਚ ਜ਼ਖਮੀਂ ਹੋ ਗਏ, ਜਿਨ੍ਹਾਂ ਨੂੰ ਪਹਿਲਾਂ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੇ ਸੈਕਟਰ-6 ਪੰਚਕੂਲਾ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਅਤੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।


author

Babita

Content Editor

Related News