ਸੁਨਿਆਰਿਆਂ ਨੂੰ ਚੂਨਾ ਲਾਉਣ ਵਾਲੇ 2 ਜਾਅਲਸਾਜ਼ ਕਾਬੂ

Wednesday, Dec 06, 2017 - 07:36 AM (IST)

ਅੰਮ੍ਰਿਤਸਰ, (ਅਰੁਣ)- ਟਾਹਲੀ ਸਾਹਿਬ ਬਾਜ਼ਾਰ 'ਚ ਸ਼ੋਅਰੂਮ ਖੋਲ੍ਹ ਕੇ ਨੇੜਲੇ ਦੁਕਾਨਦਾਰਾਂ ਨਾਲ ਸੋਨੇ ਦੀ ਠੱਗੀ ਮਾਰ ਕੇ ਦੌੜੇ ਦਿੱਲੀ ਵਾਸੀ ਜਾਅਲਸਾਜ਼ਾਂ ਨੂੰ ਸੁਲਤਾਨਵਿੰਡ ਥਾਣੇ ਦੀ ਪੁਲਸ ਨੇ ਕਾਬੂ ਕਰ ਲਿਆ ਹੈ।  ਏ. ਸੀ. ਪੀ. ਦੱਖਣੀ ਮਨਜੀਤ ਸਿੰਘ ਨੇ ਦੱਸਿਆ ਕਿ ਬੀਤੀ 30 ਨਵੰਬਰ ਨੂੰ ਥਾਣਾ ਸੁਲਤਾਨਵਿੰਡ ਵਿਖੇ ਦਰਜ ਧੋਖਾਦੇਹੀ ਦੇ ਇਕ ਮਾਮਲੇ ਵਿਚ ਟਾਹਲੀ ਸਾਹਿਬ ਬਾਜ਼ਾਰ 'ਚ ਸੋਨੇ ਦਾ ਇਕ ਸ਼ੋਅਰੂਮ ਖੋਲ੍ਹਦਿਆਂ ਨੇੜਲੇ ਦੁਕਾਨਦਾਰ ਸੁਨਿਆਰਿਆਂ ਕੋਲੋਂ ਉਧਾਰ ਲਏ ਕਰੀਬ 3 ਕਿਲੋ ਸੋਨੇ ਦੇ ਗਹਿਣੇ ਲੈ ਕੇ ਦੌੜੇ ਮੁਲਜ਼ਮਾਂ ਸੰਜੇ ਹਾਂਡਾ ਉਰਫ ਮਨੋਜ ਕੁਮਾਰ ਪੁੱਤਰ ਜੁਗਲ ਕਿਸ਼ੋਰ ਵਾਸੀ ਚੰਦਰ ਨਗਰ ਦਿੱਲੀ, ਮੁਨੀਸ਼ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਸੂਰੀਆ ਨਗਰ ਗਾਜ਼ੀਆਬਾਦ ਅਤੇ ਉਨ੍ਹਾਂ ਦੇ ਇਕ ਹੋਰ ਸਾਥੀ ਅਗਰਵਾਲ ਦੀ ਗ੍ਰਿਫਤਾਰੀ ਲਈ ਗਠਿਤ ਕੀਤੀ ਵਿਸ਼ੇਸ਼ ਟੀਮ ਨੇ ਛਾਪੇ ਮਾਰ ਕੇ ਮੁਲਜ਼ਮ ਮੁਨੀਸ਼ ਕੁਮਾਰ ਤੇ ਸੰਜੇ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੇ ਕਬਜ਼ੇ 'ਚੋਂ 660 ਗ੍ਰਾਮ ਸੋਨਾ ਪੁਲਸ ਨੇ ਬਰਾਮਦ ਕਰ ਲਿਆ ਹੈ। ਥਾਣਾ ਮੁਖੀ ਇੰਸਪੈਕਟਰ ਨੀਰਜ ਕੁਮਾਰ ਨੇ ਦੱਸਿਆ ਕਿ ਅਦਾਲਤ 'ਚ ਪੇਸ਼ ਕਰ ਕੇ ਮੁਲਜ਼ਮਾਂ ਕੋਲੋਂ ਹੋਰ ਵਧੇਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।


Related News