ਮੁਕਤਸਰ ਸਾਹਿਬ 'ਚ ਦਰਦਨਾਕ ਘਟਨਾ : ਠੰਡ ਤੋਂ ਬਚਣ ਲਈ ਬਾਲ਼ੀ ਅੰਗੀਠੀ ਬਣੀ ਕਾਲ, 2 ਭਰਾਵਾਂ ਦੀ ਮੌਤ

Thursday, Jan 25, 2024 - 01:35 PM (IST)

ਮੁਕਤਸਰ ਸਾਹਿਬ 'ਚ ਦਰਦਨਾਕ ਘਟਨਾ : ਠੰਡ ਤੋਂ ਬਚਣ ਲਈ ਬਾਲ਼ੀ ਅੰਗੀਠੀ ਬਣੀ ਕਾਲ, 2 ਭਰਾਵਾਂ ਦੀ ਮੌਤ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਇੱਥੇ ਘਾਹ ਮੰਡੀ ਚੌਂਕ ਸਦਰ ਬਾਜ਼ਾਰ 'ਚ ਬੀਤੀ ਦੇਰ ਰਾਤ ਉਸ ਵੇਲੇ ਵੱਡਾ ਹਾਦਸਾ ਵਾਪਰਿਆ, ਜਦੋਂ ਅੰਗੀਠੀ ਦਾ ਧੂੰਆਂ ਚੜ੍ਹਨ ਕਾਰਨ 2 ਸਕੇ ਭਰਾਵਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਮੁਹੰਮਦ ਮੁਸ਼ਤਾਕ (35) ਅਤੇ ਇਸਰਾਫਿਲ (25) ਵਜੋਂ ਹੋਈ ਹੈ ਅਤੇ ਦੋਵੇਂ ਬਿਹਾਰ ਦੇ ਰਹਿਣ ਵਾਲੇ ਸਨ। ਜਾਣਕਾਰੀ ਮੁਤਾਬਕ ਇਸ ਘਟਨਾ ਦਾ ਪਤਾ ਅੱਜ ਸਵੇਰੇ 4 ਵਜੇ ਲੱਗਾ।

ਇਹ ਵੀ ਪੜ੍ਹੋ : ਹਾਈਵੇਅ 'ਤੇ ਪਲਟਿਆ ਖ਼ਤਰਨਾਕ ਗੈਸ ਨਾਲ ਭਰਿਆ ਟੈਂਕਰ, ਮੌਕੇ 'ਤੇ ਮਚ ਗਈ ਹਫੜਾ-ਦਫੜੀ (ਵੀਡੀਓ)

ਮ੍ਰਿਤਕ ਮੁਸ਼ਤਾਕ ਦੀ ਪਤਨੀ ਸਬੀਨਾ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਆਪਣੇ ਪਤੀ ਅਤੇ ਦਿਓਰ ਨੂੰ ਜਗਾਉਣ ਲਈ ਆਵਾਜ਼ਾਂ ਮਾਰ ਰਹੀ ਸੀ ਤਾਂ ਦੋਵੇਂ ਨਹੀਂ ਉੱਠੇ। ਫਿਰ ਉਨ੍ਹਾਂ ਦੀ ਮੌਤ ਬਾਰੇ ਪਤਾ ਲੱਗਿਆ, ਜਿਸ ਤੋਂ ਬਾਅਦ ਉਸ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।

ਇਹ ਵੀ ਪੜ੍ਹੋ : 26 ਜਨਵਰੀ ਵਾਲੇ ਦਿਨ ਸੋਚ-ਸਮਝ ਕੇ ਨਿਕਲੋ ਘਰੋਂ, ਮੁੱਖ ਸੜਕਾਂ ਰਹਿਣਗੀਆਂ ਬੰਦ, ਰੂਟ ਪਲਾਨ ਜਾਰੀ

ਮ੍ਰਿਤਕ ਮੁਸ਼ਤਾਕ ਆਪਣੇ ਪਿੱਛੇ ਪਤਨੀ ਅਤੇ 3 ਧੀਆਂ ਛੱਡ ਗਿਆ ਹੈ, ਜਦੋਂ ਕਿ ਇਸਰਾਫਿਲ ਅਜੇ ਕੁਆਰਾ ਸੀ। ਦੋਵੇਂ ਭਰਾ ਔਰਤਾਂ ਦੇ ਕੱਪੜਿਆਂ ਦੀ ਕਢਾਈ ਕੱਢਣ ਦਾ ਕੰਮ ਕਰਦੇ ਸਨ। ਉਨ੍ਹਾਂ ਦੀ ਮੌਤ ਕਾਰਨ ਪਰਿਵਾਰ ਨੂੰ ਡੂੰਘਾ ਸਦਮਾ ਲੱਗਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8



 


author

Babita

Content Editor

Related News