2 ਭਰਾਵਾਂ ਨੇ ਫਰਜ਼ੀ ਬਿਲਿੰਗ ਨਾਲ ਸਰਕਾਰ ਨੂੰ ਲਾਇਆ 700 ਕਰੋੜ ਦਾ ਚੂਨਾ, ਹੁਣ ਚੜ੍ਹੇ ਪੁਲਸ ਦੇ ਅੜਿੱਕੇ
Friday, Oct 11, 2024 - 05:13 AM (IST)
ਲੁਧਿਆਣਾ (ਸੇਠੀ)- ਡਾਇਰੈਕਟੋਰੇਟ ਜਨਰਲ ਆਫ ਗੁੱਡਸ ਐਂਡ ਸਰਵਿਸ ਟੈਕਸ ਇੰਟੈਲੀਜੈਂਸ (ਡੀ.ਜੀ.ਜੀ.ਆਈ.) ਨੇ ਵੱਡੀ ਸਫਲਤਾ ਹਾਸਲ ਕਰਦਿਆਂ ਫਰਜ਼ੀ ਬਿਲਿੰਗ ਨਾਲ 700 ਕਰੋੜ ਰੁਪਏ ਤੋਂ ਵੱਧ ਦੀ ਜੀ.ਐੱਸ.ਟੀ. ਧੋਖਾਦੇਹੀ ਦੇ 2 ਮਾਸਟਰਮਾਈਂਡ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਦੋਵੇਂ ਮੁਲਜ਼ਮ ਭਰਾ ਮੁਨੀਸ਼ ਅਤੇ ਅਮਿਤ ਨਿਵਾਸੀ ਗੁਰਮੁਖ ਸਿੰਘ ਕਾਲੋਨੀ, ਮੰਡੀ ਗੋਬਿੰਦਗੜ੍ਹ, ਪੰਜਾਬ ਦੇ ਹਨ। ਮੁਲਜ਼ਮਾਂ ਵੱਲੋਂ ਧੋਖਾਦੇਹੀ ਨਾਲ ਫਰਜ਼ੀ ਅਤੇ ਡੰਮੀ ਫਰਮ ਬਣਾਉਣ ਅਤੇ 700 ਕਰੋੜ ਰੁਪਏ ਤੋਂ ਵੱਧ ਦੀ ਫਰਜ਼ੀ ਬਿਲਿੰਗ ਰਾਹੀਂ ਫਰਜ਼ੀ ਆਈ.ਟੀ.ਸੀ. ਨਾਲ ਸਰਕਾਰ ਨੂੰ 100 ਕਰੋੜ ਰੁਪਏ ਤੋਂ ਵੱਧ ਦਾ ਚੂਨਾ ਲਗਾਇਆ ਹੈ। ਇਹ ਆਈ.ਟੀ.ਸੀ. ਮੈਡੀਏਟ ਫਰਮਾਂ ਨੂੰ ਦੇ ਦਿੱਤੀ ਗਈ, ਜਿਨ੍ਹਾਂ ਨੇ 7 ਏ.ਪੀ.ਐੱਮ ਸੀ. ਖਾਤਿਆਂ ’ਚ ਰਾਸ਼ੀ ਜਮ੍ਹਾ ਕੀਤੀ।
ਇਹ ਵੀ ਪੜ੍ਹੋ- ਪਿਆਰ ਦੀਆਂ ਪੀਂਘਾਂ ਪਾ ਕੇ ਵਿਆਹ ਤੋਂ ਮੁੱਕਰਿਆ ਨੌਜਵਾਨ, ਫ਼ਿਰ ਕੁੜੀ ਨੇ ਜੋ ਕੀਤਾ, ਸੁਣ ਉੱਡ ਜਾਣਗੇ ਹੋਸ਼
ਇਹ ਦੋਵੇਂ ਭਰਾ ਇਕ ਵਿਸ਼ੇਸ਼ ਬੈਂਕ ਖਾਤੇ ਰਾਹੀਂ ਇਨ੍ਹਾਂ ਖਾਤਿਆਂ ਤੋਂ ਨਕਦੀ ਕਢਵਾਉਂਦੇ ਸਨ। ਹੁਣ ਤੱਕ ਨਕਦ ਨਿਕਾਸੀ ਦੀ ਕੁੱਲ ਮਾਤਰਾ 717 ਕਰੋੜ ਤੋਂ ਵੱਧ ਸੀ, ਰਿਹਾਇਸ਼ੀ ਅਤੇ ਕਾਰੋਬਾਰੀ ਕੰਪਲੈਕਸਾਂ ਦੀ ਤਲਾਸ਼ੀ ਦੌਰਾਨ 11 ਮੋਬਾਈਲ ਫੋਨ, 7 ਪੈੱਨ ਡਰਾਈਵ, 2 ਲੈਪਟਾਪ, ਕਈ ਬੈਂਕ ਖਾਤਿਆਂ ਦੀਆਂ 56 ਚੈੱਕ ਬੁੱਕਸ, 27 ਪਛਾਣ ਸਬੰਧੀ ਦਸਤਾਵੇਜ਼, 7 ਸਟੈਂਪਾਂ ਅਤੇ 46 ਏ.ਟੀ.ਐੱਮ. ਕਾਰਡ ਜ਼ਬਤ ਕੀਤੇ ਗਏ ਹਨ, ਜੋ ਵੱਖ-ਵੱਖ ਵਿਅਕਤੀਆਂ ਦੇ ਹਨ।
ਮੁਲਜ਼ਮਾਂ ਨੇ ਆਪਣੀਆਂ ਧੋਖਾਦੇਹੀ ਗਤੀਵਿਧੀਆਂ ਨੂੰ ਕਬੂਲ ਕਰ ਲਿਆ, ਜਿਸ ਉਪਰੰਤ ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਗਿਆ। ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਡੀ.ਜੀ.ਜੀ.ਆਈ. ਲੁਧਿਆਣਾ ਅਜਿਹੇ ਫਰਜ਼ੀ ਅਦਾਰਿਆਂ ਦੀ ਪਛਾਣ ਕਰ ਰਿਹਾ ਹੈ ਅਤੇ ਉਨ੍ਹਾਂ ’ਤੇ ਧਿਆਨ ਕੇਂਦਰਿਤ ਕਰ ਰਿਹਾ ਹੈ, ਜੋ ਫਰਜ਼ੀ ਬਿਲਿੰਗ ਦੀਆਂ ਗਤੀਵਿਧੀਆਂ ’ਚ ਸ਼ਾਮਲ ਹਨ। ਡੀ.ਜੀ.ਜੀ.ਆਈ. ਲੁਧਿਆਣਾ ਸਰਗਰਮ ਰੂਪ ਨਾਲ ਫਰਜ਼ੀ ਬਿਲਿੰਗ ਅਤੇ ਹੋਰ ਜੀ.ਐੱਸ.ਟੀ. ਨਾਲ ਸਬੰਧਤ ਧੋਖਾਦੇਹੀ ਅਤੇ ਚੋਰੀ ਦੇ ਖਤਰੇ ਦਾ ਪਤਾ ਲਗਾ ਰਿਹਾ ਹੈ।
ਇਹ ਵੀ ਪੜ੍ਹੋ- ਪਤਨੀ ਨੇ ਵਰਤ ਕਾਰਨ ਪਤੀ ਨਾਲ ਵਿਆਹ 'ਤੇ ਜਾਣ ਤੋਂ ਕੀਤਾ ਇਨਕਾਰ, ਜੱਲਾਦ ਨੇ ਕੁੱਟ-ਕੁੱਟ ਮਾਰ'ਤੀ ਘਰਵਾਲੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e