ਨਹਿਰ ''ਚ ਰੁੜੇ ਸਕੇ ਭਰਾਵਾਂ ਦੀਆਂ ਮਿਲੀਆਂ ਲਾਸ਼ਾਂ, ਗਮਗੀਨ ਮਾਹੌਲ ''ਚ ਹੋਇਆ ਸਸਕਾਰ

5/19/2020 7:38:39 PM

ਫਿਰੋਜ਼ਪੁਰ (ਸੁਨੀਲ)— ਇਥੋਂ ਦੇ ਪਿੰਡ ਸ਼ੇਰ ਖਾਂ 'ਚ ਬੀਤੇ ਦਿਨੀਂ ਦੋ ਸਕੇ ਭਰਾ ਨਹਿਰ 'ਚ ਡੁੱਬ ਗਏ ਸਨ। ਅੱਜ ਦੋਹਾਂ ਦੀਆਂ ਲਾਸ਼ਾਂ ਨੂੰ ਬਾਲੇ ਦੇ ਹੈੱਡ ਨੇੜਿਓਂ ਬਰਾਮਦ ਕਰ ਲਈਆਂ ਗਈਆਂ ਹਨ।  ਦੋਹਾਂ ਦੀਆਂ ਲਾਸ਼ਾਂ ਬਰਾਮਦ ਹੋਣ ਉਪਰੰਤ ਅੱਜ ਪਿੰਡ 'ਚ ਦੋਵੇਂ ਭਰਾਵਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜਿਵੇਂ ਹੀ ਅੱਜ ਲਾਸ਼ਾਂ ਮਿਲਣ ਦੀ ਸੂਚਨਾ ਮਿਲੀ ਤਾਂ ਪਰਿਵਾਰ ਸਮੇਤ ਪੂਰੇ ਪਿੰਡ 'ਚ ਚੀਕ ਚਿਹਾੜਾ ਪੈਦਾ ਹੋ ਗਿਆ।

PunjabKesari

ਇੰਝ ਹੋਈ ਸੀ ਦੋਹਾਂ ਦੀ ਮੌਤ
ਦੱਸਣਯੋਗ ਹੈ ਕਿ ਫਿਰੋਜ਼ਪੁਰ ਦੇ ਥਾਣਾ ਕੁੱਲਗੜੀ ਅਧੀਨ ਪੈਂਦੇ ਪਿੰਡ ਸ਼ੇਰ ਖਾਂ ਦੇ ਇਕ ਭਰਾ ਸੰਦੀਪ (22) ਵੱਲੋਂ ਨਹਿਰ ਚ ਛਾਲ ਮਾਰ ਦਿੱਤੀ ਸੀ ਜਦਕਿ ਉਸ ਦੇ ਪਿੱਛੇ ਉਸ ਦੇ ਵੱਡੇ ਭਰਾ ਉਡੀਕ (25) ਨੇ ਉਸ ਨੂੰ ਬਚਾਉਣ ਲਈ ਛਾਲ ਮਾਰ ਦਿੱਤੀ ਸੀ। ਇਸ ਦੌਰਾਨ ਪਾਣੀ ਦੇ ਤੇਜ਼ ਵਹਾਅ ਕਾਰਨ ਦੋਵੇਂ ਰੁੜ ਗਏ ਸਨ।

PunjabKesari

ਉਸ ਦਿਨ ਤੋਂ ਹੀ ਦੋਹਾਂ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਅੱਜ ਦੋਵੇਂ ਭਰਾਵਾਂ ਦੀਆਂ ਲਾਸ਼ਾਂ ਬਾਲੇ ਕੇ ਹੈੱਡ 'ਚ ਫਸੀਆਂ ਹੋਈਆਂ ਮਿਲੀਆਂ। ਗੋਤਾਖੋਰਾਂ ਨੇ ਪਿੰਡ ਵਾਲਿਆਂ ਦੀ ਮਦਦ ਨਾਲ ਦੋਹਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਬਾਅਦ ਦੁਪਹਿਰ ਪਿੰਡ ਸ਼ੇਰ ਖਾਂ ਵਿਖੇ ਬੇਹਦ ਗਮਗੀਨ ਮਾਹੌਲ 'ਚ ਦੋਵੇਂ ਭਰਾਵਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

shivani attri

Content Editor shivani attri