ਨਸ਼ੇ ਨੇ ਉਜਾੜੇ ਦੋ ਪਰਿਵਾਰ, 2 ਨੌਜਵਾਨਾਂ ਦੀ ਓਵਰਡੋਜ਼ ਨਾਲ ਮੌਤ, ਖੇਤਾਂ 'ਚੋਂ ਮਿਲੀਆਂ ਸਰਿੰਜਾਂ ਲੱਗੀਆਂ ਲਾਸ਼ਾਂ

Saturday, Feb 25, 2023 - 06:12 PM (IST)

ਨਸ਼ੇ ਨੇ ਉਜਾੜੇ ਦੋ ਪਰਿਵਾਰ, 2 ਨੌਜਵਾਨਾਂ ਦੀ ਓਵਰਡੋਜ਼ ਨਾਲ ਮੌਤ, ਖੇਤਾਂ 'ਚੋਂ ਮਿਲੀਆਂ ਸਰਿੰਜਾਂ ਲੱਗੀਆਂ ਲਾਸ਼ਾਂ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ, ਵਰਿੰਦਰ ਪੰਡਿਤ)- ਟਾਂਡਾ ਅਧੀਨ ਪੈਂਦੇ ਪਿੰਡ ਤਲਾ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ 2 ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿਛਲੇ 5-6 ਦਿਨਾਂ ਤੋਂ ਘਰੋਂ ਗਾਇਬ ਹੋਏ 2 ਨੌਜਵਾਨਾਂ ਦੀਆਂ ਲਾਸ਼ਾਂ ਅੱਜ ਪਿੰਡ ਤਲਾ ਦੇ ਇਕ ਖੇਤ ਵਿਚੋਂ ਬਰਾਮਦ ਕੀਤੀਆਂ ਗਈਆਂ। ਇਸ ਹੌਲਨਾਕ ਘਟਨਾ ਦਾ ਅੱਜ ਉਸ ਸਮੇਂ ਖ਼ੁਲਾਸਾ ਹੋਇਆ ਜਦੋਂ ਇਕ ਕਿਸਾਨ ਆਪਣੇ ਖੇਤਾਂ ਨੂੰ ਪਾਣੀ ਦੇਣ ਵਾਸਤੇ ਗਿਆ ਸੀ। ਇਸ ਦੌਰਾਨ ਦੋ ਨੌਜਵਾਨਾਂ ਦੀਆਂ ਲਾਸ਼ਾਂ ਨਸ਼ੇ ਵਾਲੀਆਂ ਲੱਗੀਆਂ ਸਰਿੰਜਾਂ ਸਮੇਤ ਬਰਾਮਦ ਕੀਤੀਆਂ ਗਈਆਂ। 

PunjabKesari

ਇਸ ਦੇ ਬਾਅਦ ਉਸ ਨੇ ਪਿੰਡ ਦੇ ਸਰਪੰਚ ਅਤੇ ਟਾਂਡਾ ਪੁਲਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਉਪਰੰਤ ਡੀ. ਐੱਸ. ਪੀ. ਟਾਂਡਾ ਕੁਲਵੰਤ ਸਿੰਘ ਅਤੇ ਥਾਣਾ ਮੁਖੀ ਟਾਂਡਾ ਮਲਕੀਅਤ ਸਿੰਘ ਨੇ ਪੁਲਸ ਟੀਮ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਦੀ ਪ੍ਰਕਿਰਿਆ ਆਰੰਭ ਕੀਤੀ।  ਮ੍ਰਿਤਕ ਨੌਜਵਾਨਾਂ ਦੀ ਪਛਾਣ ਅਵਤਾਰ ਸਿੰਘ ਪੁੱਤਰ ਦਿਲਦਰ ਸਿੰਘ, ਸਾਹਿਲ ਪੁੱਤਰ ਚਨਾ ਦੋਨਾਂ ਨਿਵਾਸੀ ਤਲਾ ਵਜੋਂ ਹੋਈ ਹੈ ਅਤੇ ਉਕਤ ਨੌਜਵਾਨ ਹੋਟਲਾਂ ਅਤੇ ਵਿਆਹਾਂ ਵਿੱਚ ਵੇਟਰ ਦਾ ਕੰਮ ਕਰਦੇ ਸਨ ਅਤੇ ਦੋਵੇਂ ਹੀ ਨਸ਼ੇ ਦੇ ਆਦੀ ਸਨ।

ਇਹ ਵੀ ਪੜ੍ਹੋ : ਫਾਜ਼ਿਲਕਾ ਵਾਸੀਆਂ ਨੂੰ CM ਭਗਵੰਤ ਮਾਨ ਦਾ ਵੱਡਾ ਤੋਹਫ਼ਾ, ਬੇਅਦਬੀ ਦੇ ਮੁੱਦੇ 'ਤੇ ਕਹੀ ਵੱਡੀ ਗੱਲ

PunjabKesari

ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਕੁਲਵੰਤ ਸਿੰਘ ਨੇ ਦੱਸਿਆ ਪੋਸਟਮਾਰਟਮ ਉਪਰੰਤ ਦੋਹਾਂ ਦੀਆਂ ਲਾਸ਼ਾਂ ਵਾਰਸਾਂ ਦੇ ਹਵਾਲੇ ਕੀਤੀਆਂ ਜਾਣਗੀਆਂ। ਇਥੇ ਵਰਨਣਯੋਗ ਹੈ ਕਿ ਆਏ ਦਿਨ ਹੀ ਨਸ਼ੇ ਦੀ ਓਵਰਡੋਜ਼ ਕਾਰਨ ਪੰਜਾਬ ਵਿਚ ਨੌਜਵਾਨਾਂ ਦੀਆਂ ਮੌਤਾਂ ਲਗਾਤਾਰ ਹੋ ਰਹੀਆਂ ਹਨ ਜਦਕਿ ਸਰਕਾਰਾਂ ਵੱਲੋਂ ਨਸ਼ਾ ਖ਼ਤਮ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਸਬੰਧੀ ਖੰਨਾ ਪੁਲਸ ਨੇ ਹੋਰ ਲੋੜੀਂਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਹੈ।

PunjabKesari

ਇਹ ਵੀ ਪੜ੍ਹੋ : ਅਜਨਾਲਾ ਹਿੰਸਾ ਨੂੰ ਲੈ ਕੇ ਜਲੰਧਰ ਕਮਿਸ਼ਨਰੇਟ ਪੁਲਸ ਨੇ ਕੱਸੀ ਕਮਰ, ਅਧਿਕਾਰੀਆਂ ਨੂੰ ਦਿੱਤੇ ਇਹ ਹੁਕਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News