ਹਿਮਾਚਲ 'ਚ ਚੱਟਾਨ ਖਿਸਕਣ ਕਾਰਨ ਪੰਜਾਬ ਦੇ 2 ਨੌਜਵਾਨਾਂ ਦੀ ਮੌਤ

Sunday, Jun 23, 2019 - 02:39 PM (IST)

ਹਿਮਾਚਲ 'ਚ ਚੱਟਾਨ ਖਿਸਕਣ ਕਾਰਨ ਪੰਜਾਬ ਦੇ 2 ਨੌਜਵਾਨਾਂ ਦੀ ਮੌਤ

ਕਿੰਨੌਰ—ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲੇ 'ਚ ਅੱਜ ਭਾਵ ਐਤਵਾਰ ਨੂੰ ਸਵੇਰਸਾਰ ਚੱਟਾਨ ਖਿਸਕਣ ਨਾਲ ਪੰਜਾਬ ਤੋਂ ਆਏ 2 ਬਾਈਕਸਵਾਰ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਏ। ਹਾਦਸੇ 'ਚ ਦੋਵਾਂ ਨੌਜਵਾਨਾਂ ਦੀ ਮੌਤ ਹੋ ਗਈ। ਪੁਲਸ ਮੁਤਾਬਕ ਮ੍ਰਿਤਕਾਂ ਦੀ ਪਹਿਚਾਣ ਪੰਜਾਬ 'ਚ ਮੋਹਾਲੀ ਜ਼ਿਲੇ ਦੇ ਜ਼ੀਰਕਪੁਰ ਨਿਵਾਸੀ ਈਸ਼ਾਨ ਅਤੇ ਸੁਨੀਲ ਕੁਮਾਰ ਦੇ ਨਾਂ ਨਾਲ ਹੋਈ। ਦੋਵੇਂ ਬਾਈਕ ਸਵਾਰ ਲਾਹੌਲ-ਸਪਿਤੀ ਜ਼ਿਲੇ 'ਚ ਸਥਿਤ ਕਾਜ਼ਾ ਜਾ ਰਹੇ ਸੀ। ਰਸਤੇ 'ਚ ਕਸ਼ਾਂਗ ਨਾਲਾ ਦੇ ਨੇੜੇ ਸਵੇਰੇ 6 ਵਜੇ ਉਨ੍ਹਾਂ ਦੀ ਬਾਈਕ ਉੱਪਰ ਤੋਂ ਲਟਕਦੀ ਹੋਈ ਚੱਟਾਨ ਦੀ ਲਪੇਟ 'ਚ ਆ ਗਈ। ਉਨ੍ਹਾਂ ਨੇ ਦੱਸਿਆ ਕਿ ਲਾਸ਼ਾ ਪੋਸਟਮਾਰਟਮ ਲਈ ਰਿਕਾਂਗ ਪੇਓ ਖੇਤਰੀ ਹਸਪਤਾਲ 'ਚ ਭੇਜ ਦਿੱਤੀਆਂ ਗਈਆਂ ਹਨ। ਪੁਲਸ ਨੇ ਦੋਵਾਂ ਦੇ ਪਰਿਵਾਰ ਵਾਲਿਆਂ ਨੂੰ ਜਾਣਕਾਰੀ ਦੇ ਦਿੱਤੀ ਹੈ।


author

Iqbalkaur

Content Editor

Related News