ਨਸ਼ੇ ਵਾਲੀਆਂ ਦਵਾਈਆਂ ਸਣੇ 2 ਗ੍ਰਿਫਤਾਰ

Sunday, Apr 01, 2018 - 11:35 PM (IST)

ਮਾਲੇਰਕੋਟਲਾ, (ਯਾਸੀਨ)— ਥਾਣਾ ਸਿਟੀ-2 ਦੀ ਪੁਲਸ ਨੇ ਨਸ਼ੇ ਵਾਲੀਆਂ ਗੋਲੀਆਂ ਸਣੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ । ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਜਦੋਂ ਉਹ ਪੁਲਸ ਪਾਰਟੀ ਸਣੇ ਆਤਮਾ ਰਾਮ ਡੇਰੇ ਨੇੜੇ ਗਸ਼ਤ ਕਰ ਰਹੇ ਸਨ ਤਾਂ ਮਤੋਈ ਪਿੰਡ ਵੱਲੋਂ ਆਉਂਦੀ ਇਕ ਜ਼ੈੱਨ ਕਾਰ, ਜਿਸ ਨੂੰ ਸਰਵਰ ਉਰਫ ਸੱਬੂ ਪੁੱਤਰ ਸਵ. ਮੁਹੰਮਦ ਨਜ਼ੀਰ ਵਾਸੀ ਨੇੜੇ ਕਮਲ ਸਿਨੇਮਾ ਚਲਾ ਰਿਹਾ ਸੀ, ਨੂੰ ਰੋਕ ਕੇ ਚੈੱਕ ਕਰਨ 'ਤੇ ਉਸ ਕੋਲੋਂ ਨਸ਼ੇ ਵਾਲੀ ਦਵਾਈ ਦੀਆਂ 300 ਸ਼ੀਸ਼ੀਆਂ ਵਿਨ ਸੇਰੈਕਸ ਅਤੇ ਨਸ਼ੇ ਵਾਲੀਆਂ ਗੋਲੀਆਂ ਦੇ 70 ਪੱਤੇ ਕੈਰੀਸੋਮਾ ਬਰਾਮਦ ਕੀਤੀਆਂ। ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)—ਥਾਣਾ ਭਦੌੜ ਦੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਪੁਲ ਸੂਆ ਭਦੌੜ ਕੋਲ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਸਵਾਰ ਕੁਲਦੀਪ ਸਿੰਘ ਉਰਫ ਘੱਗੂ ਪੁੱਤਰ ਮੇਜਰ ਸਿੰਘ ਵਾਸੀ ਛੰਨਾ ਰੋਡ ਭਦੌੜ ਨੂੰ ਕਾਬੂ ਕਰਦਿਆਂ ਉਸ ਕੋਲੋਂ ਨਸ਼ੇ ਵਾਲੀਆਂ 160 ਗੋਲੀਆਂ ਬਰਾਮਦ ਕੀਤੀਆਂ। 


Related News