ਪਟਿਆਲਾ ’ਚ ਹੋਏ 19 ਸਾਲਾ ਮੁੰਡੇ ਦੇ ਕਤਲ ਕਾਂਡ ’ਚ ਅਹਿਮ ਖ਼ੁਲਾਸਾ, 2 ਗ੍ਰਿਫ਼ਤਾਰ

Friday, Apr 08, 2022 - 11:49 AM (IST)

ਪਟਿਆਲਾ (ਬਲਜਿੰਦਰ) : ਬੁੱਧਵਾਰ ਨੂੰ ਮਾਲ ਰੋਡ ’ਤੇ ਗਲੀ ’ਚ ਹੋਏ ਕਤਲ ਦੇ ਮਾਮਲੇ ਵਿਚ ਪਟਿਆਲਾ ਪੁਲਸ ਨੇ ਕਤਲ ਕਰਨ ਵਾਲਿਆਂ ਨੂੰ 12 ਘੰਟੇ ਵਿਚ ਹੱਲ ਕਰਦੇ ਹੋਏ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨੇ ਦੱਸਿਆ ਕਿ ਵਿਅਕਤੀਆਂ ਤੋਂ ਵਾਰਦਾਤ ’ਚ ਵਰਤਿਆ ਛੁਰਾ ਅਤੇ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਪ੍ਰਿਤਪਾਲ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਦਸ਼ਮੇਸ਼ ਨਗਰ ਨਾਂ ਦੇ 19 ਸਾਲਾ ਨੌਜਵਾਨ ਦਾ ਕੁਝ ਵਿਅਕਤੀਆਂ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ।

PunjabKesari

ਇਹ ਵੀ ਪੜ੍ਹੋ : ਮਿੱਡੂਖੇੜਾ ਕਤਲ ਕਾਂਡ : ਸ਼ਾਰਪ ਸ਼ੂਟਰਾਂ ਦੀ ਗ੍ਰਿਫ਼ਤਾਰੀ ਤੋਂ 7 ਦਿਨਾਂ ਬਾਅਦ ਹੋਏ ਅਹਿਮ ਖ਼ੁਲਾਸੇ

ਇਸ ਮਾਮਲੇ ’ਚ ਥਾਣਾ ਲਾਹੌਰੀ ਗੇਟ ਦੀ ਪੁਲਸ ਨੇ ਕਤਲ ਦਾ ਕੇਸ ਦਰਜ ਕਰ ਕੇ ਐੱਸ. ਪੀ. ਸਿਟੀ-ਹਰਪਾਲ ਸਿੰਘ, ਡੀ. ਐੱਸ. ਪੀ. ਸਿਟੀ-1 ਅਸ਼ੋਕ ਕੁਮਾਰ ਅਤੇ ਥਾਣਾ ਲਾਹੌਰੀ ਗੇਟ ਦੇ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਸਮਰਾਓ ਦੀ ਵਿਸ਼ੇਸ਼ ਟੀਮ ਦਾ ਗਠਨ ਕਰ ਕੇ ਜਾਂਚ ਸ਼ੁਰੂ ਕੀਤੀ ਤਾਂ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਸੋਨੋ ਉਰਫ਼ ਸਨੀ ਉਰਫ਼ ਬਾਜਾ ਅਤੇ ਸ਼ੁਭਮ ਕੁਮਾਰ ਸੀਬੂ ਪੁਤਰਾਨ ਵਿਨੋਦ ਕੁਮਾਰ ਵਾਸੀਅਨ 66 ਕੇ. ਵੀ. ਗਰਿੱਡ ਕਾਲੋਨੀ ਪਟਿਆਲਾ ਨੂੰ ਗ੍ਰਿਫ਼ਤਾਰ ਕਰ ਲਿਆ। ਮੁੱਢਲੀ ਪੜਤਾਲ ਤੋਂ ਇਨ੍ਹਾਂ ਦੀ ਪਹਿਲਾਂ ਕੋਈ ਆਪਸੀ ਦੁਸ਼ਮਣੀ ਸਾਹਮਣੇ ਨਹੀਂ ਆਈ ਅਤੇ ਨਾ ਹੀ ਕੋਈ ਹੋਰ ਵਜ੍ਹਾ ਹੀ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ : ‘ਆਪ’ ਵਿਧਾਇਕਾਂ ਨੂੰ ਬੀਬੀਆਂ ਦਾ ਸਵਾਲ: ਸਾਡੇ ਖਾਤਿਆਂ ’ਚ ਕਦੋਂ ਆਉਣਗੇ ਹਜ਼ਾਰ-ਹਜ਼ਾਰ ਰੁਪਏ?

ਐੱਸ. ਐੱਸ. ਪੀ. ਨੇ ਦੱਸਿਆ ਕਿ ਪ੍ਰਿਤਪਾਲ ਸਿੰਘ ਵੀ ਸ਼੍ਰੀ ਕਾਲੀ ਦੇਵੀ ਮੰਦਿਰ ਵਿਖੇ ਮੱਥਾ ਟੇਕਣ ਗਿਆ ਸੀ, ਜਿਥੇ ਦੋਵਾਂ ਦੀ ਗਾਲ ਕੱਢਣ ਨੂੰ ਲੈ ਕੇ ਮਾਮੂਲੀ ਤਕਰਾਰ ਹੋਈ। ਇਸ ਤਕਰਾਰਬਾਜ਼ੀ ’ਚ ਹੀ ਸੋਨੋ ਅਤੇ ਸ਼ੁਭਮ ਸ਼ੀਬੂ ਨੇ ਛੁਰਾ ਮਾਰ ਦਿੱਤਾ ਜੋ ਕਿ ਉਸ ਦੇ ਸੀਨੇ ’ਚ ਲੱਗਣ ਕਰ ਕੇ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਦੋਵਾਂ ਵਿਰੁੱਧ ਪਹਿਲਾਂ ਕੋਈ ਮਾਮਲਾ ਨਹੀਂ ਪਾਇਆ ਗਿਆ ਪਰ ਇਹ ਬਦਮਾਸ਼ੀ ਕਰਨ ਦੇ ਆਦੀ ਸਨ। ਉਨ੍ਹਾਂ ਦੱਸਿਆ ਕਿ ਮ੍ਰਿਤਕ ਪ੍ਰਿਤਪਾਲ ਸਿੰਘ ਪੀਜ਼ੇ ਵਾਲੀ ਰੇਹੜੀ ’ਤੇ ਕੰਮ ਕਰਦਾ ਸੀ। ਮਾਮਲੇ ਦੀ ਜਾਂਚ ਅਜੇ ਜਾਰੀ ਹੈ। ਜੇਕਰ ਕੋਈ ਹੋਰ ਨਾਮ ਸਾਹਮਣੇ ਆਇਆ ਤਾਂ ਉਸ ਨੂੰ ਵੀ ਇਸ ਕੇਸ ’ਚ ਨਾਮਜ਼ਦ ਕੀਤਾ ਜਾਵੇਗਾ। ਇਸ ਮੌਕੇ ਐੱਸ. ਪੀ. ਸਿਟੀ ਹਰਪਾਲ ਸਿੰਘ, ਡੀ. ਐੱਸ. ਪੀ. ਸਿਟੀ-1 ਅਸ਼ੋਕ ਕੁਮਾਰ ਅਤੇ ਥਾਣਾ ਲਾਹੌਰੀ ਗੇਟੇ ਦੇ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਸਮਰਾਓ ਵੀ ਹਾਜ਼ਰ ਸਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Anuradha

Content Editor

Related News