ਨੂਰਪੁਰ ਕਾਲੋਨੀ ''ਚ ਡਰੱਗਜ਼ ਵਿਭਾਗ ਦਾ ਧਾਵਾ: SP ਮੈਡੀਕੋਜ਼ ਤੋਂ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਬਰਾਮਦ

Friday, Sep 11, 2026 - 08:43 AM (IST)

ਨੂਰਪੁਰ ਕਾਲੋਨੀ ''ਚ ਡਰੱਗਜ਼ ਵਿਭਾਗ ਦਾ ਧਾਵਾ: SP ਮੈਡੀਕੋਜ਼ ਤੋਂ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਬਰਾਮਦ

ਜਲੰਧਰ (ਰੱਤਾ)–ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀ ਵਿਕਰੀ ’ਤੇ ਰੋਕ ਲਗਾਉਣ ਲਈ ਮੁਹਿੰਮ ਤਹਿਤ ਡਰੱਗਜ਼ ਵਿਭਾਗ ਦੀ ਟੀਮ ਨੇ ਪੁਲਸ ਥਾਣਾ ਨੰਬਰ 8 ਦੀ ਟੀਮ ਨਾਲ ਮਿਲ ਕੇ ਵੀਰਵਾਰ ਨੂੰ ਐੱਸ. ਪੀ. ਮੈਡੀਕੋਜ਼, ਨੂਰਪੁਰ ਕਾਲੋਨੀ ’ਤੇ ਅਚਾਨਕ ਛਾਪਾਮਾਰੀ ਕਰਦਿਆਂ ਉਥੋਂ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਬਰਾਮਦ ਕੀਤੀਆਂ। ਜਾਣਕਾਰੀ ਮੁਤਾਬਕ ਡਰੱਗ ਕੰਟਰੋਲ ਆਫਿਸਰ ਅਨੁਪਮਾ ਕਾਲੀਆ ਅਤੇ ਸੀਨੀਅਰ ਅਸਿਸਟੈਂਟ ਦਿਨੇਸ਼ ਕੁਮਾਰ ਨੇ ਪੁਲਸ ਥਾਣਾ ਨੰਬਰ 8 ਦੀ ਟੀਮ ਨਾਲ ਮਿਲ ਕੇ ਸਾਂਝੀ ਕਾਰਵਾਈ ਕਰਦਿਆਂ ਸਥਾਨਕ ਨੂਰਪੁਰ ਕਾਲੋਨੀ ਵਿਚ ਸਥਿਤ ਐੱਸ. ਪੀ. ਮੈਡੀਕੋਜ਼ ’ਤੇ ਅਚਾਨਕ ਛਾਪੇਮਾਰੀ ਕੀਤੀ। ਇਸ ਦੌਰਾਨ ਉਨ੍ਹਾਂ ਨੂੰ ਉਥੋਂ 2 ਤਰ੍ਹਾਂ ਦੀਆਂ ਸ਼ਡਿਊਲ ਐੱਚ. ਵਾਲੀਆਂ ਲਗਭਗ 97 ਹਜ਼ਾਰ ਅਜਿਹੀਆਂ ਦਵਾਈਆਂ ਮਿਲੀਆਂ ਜਿਨ੍ਹਾਂ ਦਾ ਦੁਕਾਨਦਾਰ ਕੋਲ ਸੇਲ-ਪ੍ਰਚੇਜ਼ ਦਾ ਕੋਈ ਰਿਕਾਰਡ ਨਹੀਂ ਸੀ।

ਇਹ ਵੀ ਪੜ੍ਹੋ : ਜਲੰਧਰ-ਲੁਧਿਆਣਾ ਹਾਈਵੇਅ 'ਤੇ ਵੱਡਾ ਹਾਦਸਾ ਟਲ਼ਿਆ! ਡੀਜ਼ਲ ਨਾਲ ਭਰੇ ਕੈਂਟਰ ਦੇ ਟਾਇਰਾਂ ਨੂੰ ਲੱਗੀ ਅੱਗ

ਡਰੱਗ ਕੰਟਰੋਲ ਆਫਿਸਰ ਅਨੁਪਮ ਕਾਲੀਆ ਨੇ ਡਰੱਗਜ਼ ਐਂਡ ਕਾਸਮੈਟਿਕ ਐਕਟ 1940 ਤਹਿਤ ਕਾਰਵਾਈ ਕਰਦੇ ਹੋਏ ਸਾਰੀਆਂ ਦਵਾਈਆਂ ਆਪਣੇ ਕਬਜ਼ੇ ਵਿਚ ਲੈ ਲਈਆਂ। ਟੀਮ ਨੂੰ ਉਥੋਂ 8800 ਗੋਲੀਆਂ ਪ੍ਰੀਗਾਬਲਿਨ ਦੀਆਂ ਵੀ ਮਿਲੀਆਂ, ਜੋ ਕਿ ਪੁਲਸ ਦੇ ਹਵਾਲੇ ਕਰ ਦਿੱਤੀਆਂ ਗਈਆਂ ਅਤੇ ਦੁਕਾਨਦਾਰ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਮੁਤਾਬਕ ਐੱਫ. ਆਈ. ਆਰ. ਦਰਜ ਕਰਨ ਲਈ ਕਿਹਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News