ਮਨੀ ਐਕਸਚੇਂਜਰ ਤੋਂ ਲੁੱਟ-ਖੋਹ ਕਰਨ ਵਾਲੇ 2 ਗ੍ਰਿਫਤਾਰ
Tuesday, Nov 13, 2018 - 01:35 PM (IST)

ਲੁਧਿਆਣਾ (ਮਹੇਸ਼) : ਬੀਤੇ ਦਿਨੀ ਜੋਧੇਵਾਲ 'ਚ ਮਨੀ ਐਕਸਚੇਂਜਰ ਤੋਂ ਨਕਦੀ ਖੋਹਣ ਵਾਲੇ 2 ਲੋਕਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਬੀਤੇ ਦਿਨੀਂ ਮਨੀ ਐਕਸਚੇਂਜਰ ਤੋਂ 55000 ਦੀ ਲੁੱਟ ਕੀਤੀ ਗਈ ਸੀ, ਜਿਸ ਤੋਂ ਬਾਅਦ ਪੁਲਸ ਨੂੰ ਲੁਟੇਰਿਆਂ ਦੀ ਭਾਲ ਸੀ। ਪੁਲਸ ਨੇ ਸਫਲਤਾ ਹਾਸਲ ਕਰਦੇ ਹੋਏ ਇਸ ਲੁੱਟ ਨੂੰ ਅੰਜਾਮ ਦੇਣ ਵਾਲੇ ਆਸ਼ੂ ਅਤੇ ਮੁਰਲੀ ਨੂੰ ਕਾਬੂ ਕਰ ਲਿਆ ਹੈ।