180 ਬੋਤਲਾਂ ਦੇਸੀ ਸ਼ਰਾਬ ਸਣੇ 2 ਕਾਰ ਸਵਾਰ ਕਾਬੂ
Monday, Oct 09, 2017 - 08:02 AM (IST)

ਸਮਾਣਾ (ਦਰਦ) - ਸੀ. ਆਈ. ਏ. ਸਟਾਫ ਵੱਲੋਂ ਹਰਿਆਣਾ ਤੋਂ ਸਮੱਗਲ ਕਰ ਕੇ ਲਿਆਂਦੀਆਂ ਜਾ ਰਹੀਆਂ ਦੇਸੀ ਸ਼ਰਾਬ ਦੀਆਂ 180 ਬੋਤਲਾਂ ਸਣੇ ਕਾਰ ਸਵਾਰ 2 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦਾ ਇਕ ਹੋਰ ਸਾਥੀ ਦੌੜਨ ਵਿਚ ਸਫਲ ਹੋ ਗਿਆ। ਸੀ. ਆਈ. ਏ. ਮੁਖੀ ਅਨੁਸਾਰ ਹੌਲਦਾਰ ਕੇਵਲ ਕ੍ਰਿਸ਼ਨ ਨੇ ਸਣੇ ਪੁਲਸ ਪਾਰਟੀ ਰਾਮ ਨਗਰ ਚੌਕ ਵਿਚ ਨਾਕਾਬੰਦੀ ਦੌਰਾਨ ਆ ਰਹੀ ਇਕ ਕਾਰ ਨੂੰ ਸ਼ੱਕ ਦੇ ਆਧਾਰ 'ਤੇ ਜਦੋਂ ਰੋਕਿਆ ਤਾਂ ਉਸ ਵਿਚੋਂ ਇੱਕ ਵਿਅਕਤੀ ਫਰਾਰ ਹੋ ਗਿਆ। ਪੁਲਸ ਨੇ 2 ਹੋਰ ਵਿਅਕਤੀਆਂ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਸਮੱਗਲ ਕਰ ਕੇ ਹਰਿਆਣਾ ਤੋਂ ਲਿਆਂਦੀਆਂ ਜਾ ਰਹੀਆਂ ਮਾਲਟਾ ਮਾਰਕਾ ਹਰਿਆਣਾ ਦੇਸੀ ਸ਼ਰਾਬ ਦੀਆਂ 180 ਬੋਤਲਾਂ ਬਰਾਮਦ ਕੀਤੀਆਂ।
ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਬਲਕਾਰ ਸਿੰਘ ਪੁੱਤਰ ਨਾਹਰ ਸਿੰਘ ਵਾਸੀ ਦਿੜ੍ਹਬਾ ਅਤੇ ਰਾਜਦੀਪ ਸਿੰਘ ਪੁੱਤਰ ਜੋਗਾ ਵਜੋਂ ਹੋਈ। ਫਰਾਰ ਵਿਅਕਤੀ ਦੀ ਪਛਾਣ ਵਿੱਕੀ ਪੁੱਤਰ ਅਮਰੀਕ ਸਿੰਘ ਵਾਸੀ ਕਾਲੇਕੀ ਕਮਾਲਪੁਰ ਜ਼ਿਲਾ ਸੰਗਰੂਰ ਵਜੋਂ ਹੋਈ ਹੈ। ਪੁਲਸ ਨੇ ਕਾਰ ਨੂੰ ਕਬਜ਼ੇ ਵਿਚ ਲੈ ਕੇ ਤਿੰਨਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਰਾਰ ਵਿਅਕਤੀ ਦੀ ਭਾਲ ਜਾਰੀ ਹੈ।