ਸਮੈਕ ਸਮੇਤ 2 ਮੁਲਜ਼ਮ ਕਾਬੂ
Thursday, Jun 15, 2017 - 02:00 AM (IST)
ਖਾਸਾ, (ਮਲਕੀਤ)- ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ 'ਤੇ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਅਤੇ ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ. ਪੀ. ਪਰਮਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਖਾਸਾ ਪੁਲਸ ਚੌਕੀ ਨੂੰ ਸਮੈਕ ਸਮੇਤ 2 ਦੋਸ਼ੀ ਫੜਨ ਵਿਚ ਸਫਲਤਾ ਹਾਸਲ ਹੋਈ ਹੈ।
ਜਾਣਕਾਰੀ ਅਨੁਸਾਰ ਚੌਕੀ ਖਾਸਾ ਦੇ ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਹਿੰਮਤ ਮਹਿਲ ਪੈਲੇਸ ਦੇ ਨਜ਼ਦੀਕ ਚਰਨਜੀਤ ਸਿੰਘ ਚੰਨੂ ਪੁੱਤਰ ਮੰਗਾ ਸਿੰਘ ਵਾਸੀ ਗੁਮਾਨਪੁਰਾ ਸਮੈਕ ਪੀ ਰਿਹਾ ਸੀ, ਜਿਸ ਨੂੰ ਜਦੋਂ ਪੁਲਸ ਨੇ ਕਾਬੂ ਕੀਤਾ ਤਾਂ ਉਸ ਪਾਸੋਂ ਅੱਧਾ ਗ੍ਰਾਮ ਸਮੈਕ ਬਰਾਮਦ ਹੋਈ। ਪੁਲਸ ਨੇ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਇਹ ਸਮੈਕ ਦਲਬੀਰ ਸਿੰਘ ਪੁੱਤਰ ਚਰਨ ਸਿੰਘ ਮਜ਼੍ਹਬੀ ਸਿੱਖ ਵਾਸੀ ਗੁਮਾਨਪੁਰਾ ਕੋਲੋਂ ਲੈ ਕੇ ਆਇਆ ਹੈ। ਪੁਲਸ ਨੇ ਜਦੋਂ ਉਸ ਦੇ ਘਰ ਛਾਪਾ ਮਾਰਿਆ ਤਾਂ ਉਸ ਕੋਲੋਂ 3 ਗ੍ਰਾਮ ਸਮੈਕ ਬਰਾਮਦ ਕੀਤੀ ਗਈ। ਪੁਲਸ ਨੇ ਪਰਚਾ ਦਰਜ ਕਰ ਕੇ ਦੋਵਾਂ ਦੋਸ਼ੀਆਂ ਨੂੰ ਜੇਲ ਭੇਜ ਦਿੱਤਾ ਹੈ। ਇਸ ਮੌਕੇ ਮਨਜੀਤ ਸਿੰਘ, ਸਾਹਿਬ ਸਿੰਘ ਆਦਿ ਹਾਜ਼ਰ ਸਨ।
