ਮਾਨਸਾ ਪੁਲਸ ਵਲੋਂ 2 ਭਗੌੜੇ ਕਾਬੂ
Tuesday, Feb 06, 2018 - 12:53 PM (IST)
ਮਾਨਸਾ (ਸੰਦੀਪ ਮਿੱਤਲ)-ਮਾਨਸਾ ਜ਼ਿਲੇ ਦੀ ਪੁਲਸ ਨੇ ਵੱਖ-ਵੱਖ 2 ਕੇਸਾਂ ਵਿਚ ਦੋ ਸਾਲਾਂ ਤੋਂ ਭਗੌੜੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕਰ ਲਈ ਹੈ। ਥਾਣਾ ਸਿਟੀ 1 ਦੇ ਇੰਚਾਰਜ ਪਰਮਜੀਤ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਪਰਮਬੀਰ ਸਿੰਘ ਪਰਮਾਰ ਵੱਲੋਂ ਭਗੌੜਿਆਂ (ਪੀ. ਓ.) ਨੂੰ ਕਾਬੂ ਕਰਨ ਲਈ ਗਠਿਤ ਟੀਮ ਦੇ ਮੁਖੀ ਯਾਦਵਿੰਦਰ ਸਿੰਘ, ਏ. ਐੱਸ. ਆਈ. ਭੋਲਾ ਸਿੰਘ, ਹੌਲਦਾਰ ਦਰਸ਼ਨ ਸਿੰਘ, ਧਰਮਪਾਲ, ਕਾਂਸਟੇਬਲ ਜਸਵੰਤ ਸਿੰਘ ਅਤੇ ਸਿਮਰਜੀਤ ਸਿੰਘ ਨੇ ਥਾਣਾ ਸਿਟੀ 1 ਮਾਨਸਾ 'ਚ ਦਰਜ ਮੁਕੱਦਮਾ 75 (30.8.2016) ਅ/ਧ 279/337/338 ਆਈ. ਪੀ. ਸੀ. 'ਚ ਭਗੌੜੇ ਖੁਸ਼ਵਿੰਦਰ ਸਿੰਘ ਮਾਨ ਪੁੱਤਰ ਬਾਬੂ ਸਿੰਘ ਵਾਸੀ ਪਿੰਡ ਸੈਦੇਵਾਲਾ ਅਤੇ ਥਾਣਾ ਸਿਟੀ 1 ਮਾਨਸਾ 'ਚ ਮੁਕੱਦਮਾ ਨੰ. 19 ਮਿਤੀ 18.6.2016 ਅ/ਧ ਐਕਸਾਈਜ਼ ਐਕਟ 'ਚ ਭਗੌੜੇ ਬਿੰਦਰ ਕੁਮਾਰ ਬਿੰਦਰੀ ਪੁੱਤਰ ਕੇਵਲ ਸਿੰਘ ਵਾਸੀ ਵਾਰਡ ਨੰ. 17 ਨੂੰ ਗ੍ਰਿਫਤਾਰ ਕਰ ਕੇ ਥਾਣਾ ਸਿਟੀ 1 ਵਿਚ ਪੇਸ਼ ਕੀਤਾ। ਦੋਵਾਂ ਵਿਅਕਤੀਆਂ ਖਿਲਾਫ਼ ਪੁਲਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
