6 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ 2 ਦੋਸ਼ੀਆਂ ਖ਼ਿਲਾਫ਼ ਕੇਸ ਦਰਜ
Monday, Oct 03, 2022 - 04:08 PM (IST)
 
            
            ਫਾਜ਼ਿਲਕਾ (ਨਾਗਪਾਲ) : ਥਾਣਾ ਸਿਟੀ ਪੁਲਸ ਨੇ 6 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ 2 ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੂੰ ਰਾਜ ਕੁਮਾਰ ਵਾਸੀ ਆਦਰਸ਼ ਨਗਰ ਫਾਜ਼ਿਲਕਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮਨਦੀਪ ਸਿੰਘ ਵਾਸੀ ਥੇਹ ਕਲੰਦਰ ਨੇ ਉਸ ਨਾਲ 1 ਜੂਨ, 2021 ਨੂੰ ਮਕਾਨ ਦਾ ਐਗਰੀਮੈਂਟ ਸਾਈਨ ਕਰਵਾ ਕੇ ਉਸ ਤੋਂ 6 ਲੱਖ ਰੁਪਏ ਸਾਈ ਵਜੋਂ ਲਏ ਸਨ, ਜਿਸ ਦੀ ਰਜਿਸਟਰੀ ਬੈਨਾਮਾ ਦੀ 30 ਅਪ੍ਰੈਲ, 2022 ਸੀ।
ਉਸ ਨੇ ਦੱਸਿਆ ਕਿ ਇਸ ਦਰਮਿਆਨ ਮਨਦੀਪ ਸਿੰਘ ਨੇ ਆਪਣਾ ਮਕਾਨ ਆਪਣੀ ਪਤਨੀ ਰਮਨਦੀਪ ਕੌਰ ਦੇ ਨਾਂ ’ਤੇ 23 ਜੁਲਾਈ 2021 ਨੂੰ ਕਰਵਾ ਲਿਆ। ਇਸ ਤਰ੍ਹਾਂ ਮਨਦੀਪ ਸਿੰਘ ਨੇ ਆਪਣੀ ਪਤਨੀ ਰਮਨਦੀਪ ਕੌਰ ਨਾਲ ਮਿਲ ਕੇ ਉਸ ਨਾਲ 6 ਲੱਖ ਰੁਪਏ ਦੀ ਠੱਗੀ ਮਾਰੀ ਹੈ। ਪੁਲਸ ਨੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            