ਦੇਸੀ ਕੱਟਾ, 2 ਜਿੰਦਾਂ ਕਾਰਤੂਸ ਤੇ ਖੰਡਾ ਸਣੇ 2 ਮੁਲਜ਼ਮ ਚੜ੍ਹੇ ਪੁਲਸ ਅੜ੍ਹਿਕੇ

08/19/2019 11:55:39 AM

ਜ਼ੀਰਾ (ਸਤੀਸ਼) - ਥਾਣਾ ਸਿਟੀ ਜ਼ੀਰਾ ਦੀ ਪੁਲਸ ਨੇ ਦੇਸੀ ਕੱਟਾ ਪਿਸਤੌਲ, 2 ਜਿੰਦਾਂ ਕਾਰਤੂਸ ਅਤੇ 1 ਖੰਡਾ ਸਣੇ 2 ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ, ਜਿਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਏ.ਐੱਸ.ਆਈ ਨਿਰਮਲ ਸਿੰਘ ਨੇ ਦੱਸਿਆ ਕਿ ਜਦੋਂ ਉਹ ਪੁਲਸ ਪਾਰਟੀ ਨਾਲ ਮਿਲ ਕੇ ਜ਼ੀਰਾ-ਮੱਲਾ ਵਾਲਾ ਰੋਡ 'ਤੇ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੇ ਪਿੰਡ ਬੋਤੀਆਂ ਵਾਲਾ ਤੋਂ ਆਉਂਦੇ 2 ਮੋਟਰਸਾਈਕਲ ਸਵਾਰ ਦੇਖੇ। ਉਕਤ ਵਿਅਕਤੀ ਪੁਲਸ ਨੂੰ ਦੇਖ ਜਿਵੇਂ ਪਿਛੇ ਮੁੜਨ ਲੱਗੇ ਤਾਂ ਉਨ੍ਹਾਂ ਦਾ ਮੋਟਰਸਾਈਕਲ ਸਲਿਪ ਕਰ ਗਿਆ ਅਤੇ ਉਹ ਹੇਠਾਂ ਡਿੱਗ ਪਏ, ਜਿਨ੍ਹਾਂ ਨੂੰ ਪੁਲਸ ਨੇ ਕਾਬੂ ਕਰ ਲਿਆ। ਇਸ ਦੌਰਾਨ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋ ਇਕ ਦੇਸੀ ਕੱਟਾ ਪਿਸਤੌਲ 2 ਜਿੰਦਾਂ ਕਾਰਤੂਸ ਤੇ 1 ਖੰਡਾ ਬਰਾਮਦ ਹੋਇਆ।


rajwinder kaur

Content Editor

Related News