ਚਾਵਾਂ ਨਾਲ ਕੈਨੇਡਾ ਭੇਜਿਆ ਸੀ ਇਕਲੌਤਾ ਪੁੱਤ, ਘਰ ਪਰਤੀ ਲਾਸ਼ ਨੂੰ ਵੇਖ ਧਾਹਾਂ ਮਾਰ ਰੋਇਆ ਪਰਿਵਾਰ

05/25/2023 1:11:02 PM

ਨਵਾਂਸ਼ਹਿਰ (ਬਿਊਰੋ) - ਪੰਜਾਬ ਦੇ ਨੌਜਵਾਨ ਆਪਣੇ ਸੁਨਹਿਰੀ ਭਵਿੱਖ ਦੇ ਸੁਫ਼ਨਿਆਂ ਨੂੰ ਲੈ ਕੇ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ। ਅਜਿਹੇ ਸੁਫ਼ਨਿਆਂ ਨੂੰ ਸਾਕਾਰ ਕਰਨ ਲਈ ਨਵਾਂਸ਼ਹਿਰ ਤੋਂ ਕੈਨੇਡਾ ਗਏ ਆਰੀਆ ਸਮਾਜ ਰੋਡ ਨਵਾਂਸ਼ਹਿਰ ਵਾਸੀ ਪਰਮਵੀਰ ਸਿੰਘ ਰਾਹੀ 19 ਸਾਲਾ ਨੌਜਵਾਨ ਦੀ ਕੇਵਲ 6 ਦਿਨ ਬਾਅਦ ਹੀ ਹਾਰਟ ਅਟੈਕ ਨਾਲ ਮੌਤ ਹੋਣ ਦੀ ਖ਼ਬਰ ਮਿਲੀ ਹੈ। ਪਰਿਵਾਰ ਦੇ ਕਰੀਬੀ ਲੋਕਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਰਮਵੀਰ ਰਾਹੀ ਪਰਿਵਾਰ ਦਾ ਇਕੋ ਮੁੰਡਾ ਸੀ, ਜਿਸ ਦੇ ਪਿਤਾ ਸਰਕਾਰੀ ਮੁਲਾਜ਼ਮ ਅਤੇ ਮਾਤਾ ਐਡਵੋਕੇਟ ਹੈ। ਪਰਮਵੀਰ ਸਿੰਘ ਬੀਤੀ 30 ਅਪ੍ਰੈਲ ਨੂੰ ਕੈਨੇਡਾ ਗਿਆ ਸੀ ਪਰ 6 ਮਈ ਨੂੰ ਉਸ ਦੀ ਹਾਰਟ ਅਟੈਕ ਨਾਲ ਕੈਨੇਡਾ ਵਿਖੇ ਮੌਤ ਹੋ ਗਈ।

ਇਹ ਵੀ ਪੜ੍ਹੋ - ਪੰਜਾਬ 'ਚ ਅਜੇ ਵੀ ਅਕਾਲੀ-ਭਾਜਪਾ ਗਠਜੋੜ ਦੀਆਂ ਸੰਭਾਵਨਾਵਾਂ, ਦੋਵੇਂ ਇਕੋ ਮੰਚ 'ਤੇ ਆ ਸਕਦੇ ਨੇ ਨਜ਼ਰ

PunjabKesari

ਮ੍ਰਿਤਕ ਪਰਮਵੀਰ ਦੀ ਲਾਸ਼ ਕਰੀਬ 16 ਦਿਨ ਬਾਅਦ ਨਵਾਂਸ਼ਹਿਰ ਪਹੁੰਚਣ ’ਤੇ ਉਸ ਦਾ ਅੰਤਿਮ ਸੰਸਕਾਰ ਕਰ ਕਰ ਦਿੱਤਾ ਗਿਆ। ਜਿਵੇਂ ਹੀ ਨੌਜਵਾਨ ਦੀ ਲਾਸ਼ ਘਰ ਪਰਤੀ ਤਾਂ ਪਰਿਵਾਰ ਧਾਹਾਂ ਮਾਰ ਰੋਇਆ। ਸਸਕਾਰ ਵਿਚ ਸ਼ਾਮਲ ਹੋਏ ਵਿਧਾਇਕ ਨਵਾਂਸ਼ਹਿਰ ਡਾ.ਨਛੱਤਰਪਾਲ ਸਿੰਘ ਅਤੇ ਵਿਧਾਇਕ ਬੰਗਾ ਡਾ. ਐੱਸ. ਕੇ. ਸੁੱਖੀ ਨੇ ਕਿਹਾ ਕਿ ਜੇਕਰ ਆਪਣੇ ਦੇਸ਼ ਵਿਚ ਹੀ ਸਿੱਖਿਅਤ ਨੌਜਵਾਨਾਂ ਨੂੰ ਰੁਜ਼ਗਾਰ ਦੇ ਢੁੱਕਵੇਂ ਮੌਕੇ ਮਿਲਣ ਤਾਂ ਕਾਫ਼ੀ ਹੱਦ ਤਕ ਵਿਦੇਸ਼ਾਂ ਨੂੰ ਜਾਣ ਦਾ ਰੁਝਾਨ ਘੱਟ ਹੋ ਸਕਦਾ ਹੈ। ਕੌਂਸਲਰ ਪਰਮ ਸਿੰਘ ਖਾਲਸਾ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਜੇਕਰ ਅਜਿਹਾ ਦੁਖ਼ਦ ਵਾਕਿਆ ਵਾਪਰਦਾ ਹੈ ਤਾਂ ਵਿਦੇਸ਼ ਤੋਂ ਲਾਸ਼ ਮੰਗਵਾਉਣ ਅਤੇ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇ। 19 ਸਾਲਾ ਨੌਜਵਾਨ ਦੀ ਕੈਨੇਡਾ ਵਿਖੇ ਹੋਈ ਮੌਤ ਨੂੰ ਲੈ ਕੇ ਸ਼ਹਿਰ ਭਰ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

ਇਹ ਵੀ ਪੜ੍ਹੋ - ਜਲੰਧਰ 'ਚ ਦਿਲ ਦਹਿਲਾਉਣ ਵਾਲੀ ਵਾਰਦਾਤ, ਨੌਜਵਾਨ ਦਾ ਵੱਢ 'ਤਾ ਹੱਥ, ਕੱਢ ਦਿੱਤੀਆਂ ਅੱਖਾਂ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

 

 


shivani attri

Content Editor

Related News