ਵਿਦੇਸ਼ ਭੇਜਣ ਦੇ ਨਾਂ ''ਤੇ ਠੱਗੇ 18 ਲੱਖ

07/21/2017 4:43:35 PM

ਰਾਹੋਂ - ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਮਾਰਨ ਵਾਲੇ 3 ਵਿਅਕਤੀਆਂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਹੋਣ ਦਾ ਸਮਾਚਾਰ ਮਿਲਿਆ ਹੈ। 
ਥਾਣਾ ਰਾਹੋਂ ਦੇ ਐੱਸ. ਐੱਚ. ਓ. ਗੁਰਦਿਆਲ ਸਿੰਘ ਨੇ ਦੱਸਿਆ ਕਿ ਮੁਹੱਲਾ ਆਰਨਹਾਲੀ ਦੇ ਰਹਿਣ ਵਾਲੇ ਅਵਤਾਰ ਸਿੰਘ ਪੁੱਤਰ ਅਨੂਪ ਸਿੰਘ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਸਨੇ ਆਸਟ੍ਰੇਲੀਆ ਜਾਣ ਲਈ ਭੀਖੁ ਬੇਸੋਈ ਅਤੇ ਉਸਦੀ ਪਤਨੀ ਨੀਸ਼ਾ ਤੇ ਉਸਦਾ ਸੁਹਰਾ ਜੈ ਚੰਦਰ ਨਾਲ 18 ਲੱਖ 'ਚ ਸੌਦਾ ਤੈਅ ਹੋਇਆ ਸੀ ਅਤੇ 10 ਜਨਵਰੀ 2016 ਨੂੰ ਇਹ ਤਿੰਨੇ ਮੇਰੇ ਘਰ ਆਏ ਅਤੇ ਮੇਰੇ ਕੋਲੋ ਇਕ ਲੱਖ ਤੇ ਪਾਸਪੋਰਟ ਪਹਿਲਾਂ ਲਿਆ ਅਤੇ 21-3-16 ਨੂੰ ਬਕਾਇਆ 16 ਲੱਖ ਰੁਪਏ ਲਏ ਸੀ। 10 ਮਹੀਨੇ ਬੀਤਣ ਦੇ ਬਾਵਜੂਦ ਵੀ ਇਨਾਂ ਨੇ ਮੇਰਾ ਵੀਜ਼ਾ ਨਹੀਂ ਲਗਵਾਇਆ। ਮੈਂ ਉਨ੍ਹਾਂ ਨੂੰ ਵਾਰ-ਵਾਰ ਫੋਨ ਕਰਦਾ ਰਿਹਾ ਤੇ ਉਹ ਲਾਰੇ ਲਾਉਂਦੇ ਰਹੇ। ਫਿਰ 5-11-2016 ਨੂੰ ਸਾਡਾ ਇਨਾਂ ਨਾਲ ਰਾਜ਼ੀਨਾਮਾ ਹੋ ਗਿਆ, ਜਿਸ ਦੌਰਾਨ ਇਨਾਂ ਮੈਨੂੰ 20 ਹਜ਼ਾਰ ਰੁਪਏ ਖਰਚ ਕੱਟ ਕੇ 19-11-2016 ਨੂੰ ਇਕ 15 ਲੱਖ ਰੁਪਏ ਦਾ ਚੈੱਕ ਅਤੇ ਦੂਜਾ ਚੈੱਕ 1 ਲੱਖ 80 ਹਜ਼ਾਰ ਰੁਪਏ ਦਾ ਚੈੱਕ ਸਾਨੂੰ ਦਿੱਤਾ, ਜਦੋਂ ਮੈਂ ਬੈਂਕ 'ਚ ਇਹ ਚੈੱਕ ਲਾਏ ਤਾਂ ਇਹ ਕੈਸ਼ ਨਹੀਂ ਹੋਏ। ਪੁਲਸ ਨੇ ਇਨਾਂ ਤਿੰਨਾਂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰ ਕੇ ਕਾਰਵਾਈ ਆਰੰਭ ਕੀਤੀ ਗਈ।


Related News