ਗ੍ਰਹਿ ਮੰਤਰਾਲੇ ਦਾ ਖੁਲਾਸਾ : ਪੰਜਾਬ ‘ਚੋਂ ਫੜ੍ਹੇ ਗਏ 95 ਦਹਿਸ਼ਤਗਰਦ

Wednesday, Jan 02, 2019 - 03:11 PM (IST)

ਗ੍ਰਹਿ ਮੰਤਰਾਲੇ ਦਾ ਖੁਲਾਸਾ : ਪੰਜਾਬ ‘ਚੋਂ ਫੜ੍ਹੇ ਗਏ 95 ਦਹਿਸ਼ਤਗਰਦ

ਨਵੀਂ ਦਿੱਲੀ (ਵੈਬ ਡੈਸਕ)- ਪੰਜਾਬ ‘ਚੋਂ ਬੀਤੇ ਦੋ ਸਾਲਾਂ ਦੌਰਾਨ 18 ਖਾਲਿਸਤਾਨੀ ਦਹਿਸ਼ਤਗਰਦ ਮੈਡਿਊਲ ਬੇਨਕਾਬ ਕੀਤੇ ਸਨ ਤੇ 95 ਦਹਿਸ਼ਤਗਰਦਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕੇਂਦਰੀ ਗ੍ਰਹਿ ਰਾਜ ਮੰਤਰੀ ਹੰਸ ਰਾਜ ਅਹੀਰ ਨੇ ਬੁੱਧਵਾਰ ਨੂੰ ਸੰਸਦ ‘ਚ ਇਸ ਦੀ ਜਾਣਕਾਰੀ ਦਿੱਤੀ। ਅਹੀਰ ਨੇ ਕਿਹਾ ਕਿ ਉਪਲੱਬਧ ਜਾਣਕਾਰੀ ਮੁਤਾਬਕ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ. ਐੱਲ ਐੱਫ) ਅਤੇ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ (ਆਈ. ਐਸ. ਆਈ. ਐਫ) ਦੀ ਸ਼ਮੂਲੀਅਤ ਅੰਮ੍ਰਿਤਸਰ ਗ੍ਰੇਨੇਡ ਹਮਲੇ ‘ਚ ਦੱਸੀ ਗਈ। ਇਹ ਹਮਲਾ 18 ਨਵੰਬਰ ਨੂੰ ਅੰਮ੍ਰਿਤਸਰ ਦੇ ਬਾਹਰੀ ਇਲਾਕੇ ‘ਚ ਸਥਿਤ ਨਿਰੰਕਾਰੀ ਭਵਨ ਦੇ ਅੰਦਰ ਹੋਇਆ ਸੀ। ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ ਸੀ ਤੇ 20 ਤੋਂ ਵੱਧ ਜ਼ਖਮੀ ਹੋ ਗਏ ਸਨ।

ਲੋਕ ਸਭਾ 'ਚ ਇਸ ਸੰਬੰਧੀ ਪੁੱਛੇ ਗਏ ਸਵਾਲ ਦੇ ਲਿਖਤੀ ਜਵਾਬ ‘ਚ ਅਹੀਰ ਨੇ ਦੱਸੀਆ ਬੀਤੇ ਦੋ ਸਾਲਾਂ ਦੌਰਾਨ ਪੰਜਾਬ ‘ਚ 18 ਖਾਲੀਸਤਾਨੀ ਦਹਿਸ਼ਤਗਰਦ ਮੈਡਿਊਲਾਂ ਨੂੰ ਪੰਜਾਬ ‘ਚੋਂ ਖਤਮ ਕੀਤਾ ਗਿਆ ਹੈ। ਪੰਜਾਬ ਪੁਲਸ ਵਲੋਂ ਅੰਮ੍ਰਿਤਸਰ ਹਮਲੇ ਲਈ ਜਿੰਮੇਵਾਰ ਦੱਸੇ ਜਾ ਰਹੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।  


author

DILSHER

Content Editor

Related News