ਲੁਧਿਆਣਾ 'ਚ GST ਵਿਭਾਗ ਵੱਲੋਂ ਫਰਜ਼ੀ ਬਿਲਿੰਗ ਤੇ ਖ਼ਰੀਦ-ਵੇਚ 'ਚ ਸ਼ਾਮਲ 18 ਫਰਮਾਂ ਰੱਦ

Friday, Nov 25, 2022 - 08:49 AM (IST)

ਲੁਧਿਆਣਾ (ਸੇਠੀ) : ਸਟੇਟ ਜੀ. ਐੱਸ. ਟੀ. ਵਿਭਾਗ ਦੇ ਡਿਸਟ੍ਰਿਕਟ-1 ਨੇ ਫਰਜ਼ੀ ਬਿਲਿੰਗ ਜਾਂ ਫਰਜ਼ੀ ਖ਼ਰੀਦ-ਵੇਚ ’ਚ ਸ਼ਾਮਲ ਫਰਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ। ਇਸ ਕਾਰਵਾਈ ਤਹਿਤ ਨਵੇਂ ਤਾਇਨਾਤ ਲੁਧਿਆਣਾ-1 ਅਸਿਸਟੈਂਟ ਕਮਿਸ਼ਨਰ (ਪੀ. ਸੀ. ਐੱਸ.) ਜਗਦੀਪ ਸਹਿਗਲ ਦੀ ਅਗਵਾਈ ਵਾਲੀ ਟੀਮ ਨੇ 18 ਫਰਮਾਂ ਨੂੰ ਰੱਦ ਕਰਨ ਦੀ ਪਹਿਲ ਕੀਤੀ ਹੈ ਅਤੇ 10 ਕਰੋੜ ਤੋਂ ਵੱਧ ਦੀ ਰਕਮ ਦਾ ਟੈਕਸ ਲਾਇਆ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਸਣੇ ਹਰਿਆਣਾ ਤੇ ਦਿੱਲੀ 'ਚ 'ਕੋਲਡ ਅਟੈਕ', ਜਾਣੋ ਆਉਣ ਵਾਲੇ ਦਿਨਾਂ 'ਚ ਮੌਸਮ ਦਾ ਹਾਲ

ਜਾਣਕਾਰੀ ਦਿੰਦੇ ਹੋਏ ਪੀ. ਸੀ. ਐੱਸ. ਜਗਦੀਪ ਸਹਿਗਲ ਨੇ ਦੱਸਿਆ ਕਿ ਇਹ ਕਾਰਵਾਈ ਧੋਖਾਦੇਹੀ ਨਾਲ ਲੈਣ-ਦੇਣ ਕਰਨ ਵਾਲੀਆਂ ਅਜਿਹੀਆਂ ਸੰਸਥਾਵਾਂ ਨੂੰ ਇਕ ਸਖ਼ਤ ਸੁਨੇਹਾ ਦੇਣ ਲਈ ਕੀਤੀ ਹੈ। ਇਸ ਨਾਲ ਸੂਬੇ ’ਚ ਰੈਵੇਨਿਊ ਕੁਲੈਕਸ਼ਨ ਵੀ ਵਧੇਗੀ। ਹਰ ਸਟੇਟ ਟੈਕਸ ਅਫ਼ਸਰ ਨੂੰ ਅਜਿਹੀਆਂ ਫਰਮਾਂ ਨੂੰ ਉਨ੍ਹਾਂ ਦੇ ਵਾਰਡ ਤੋਂ ਬਾਹਰ ਕਰਨ ਦਾ ਨਿਸ਼ਾਨਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਸਿੱਖਿਆ ਵਿਭਾਗ ਨੇ ਵੱਡੇ ਪੱਧਰ 'ਤੇ ਕੀਤੇ Principals ਦੇ ਤਬਾਦਲੇ, ਪੜ੍ਹੋ ਪੂਰੀ ਸੂਚੀ

ਉਨ੍ਹਾਂ ਦੱਸਿਆ ਕਿ ਵਿਭਾਗ ਅਤੇ ਉਨ੍ਹਾਂ ਸੰਸਥਾਵਾਂ ਬਾਰੇ ਪੁੱਛਗਿੱਛ ਕਰ ਰਿਹਾ ਹੈ, ਜਿਨ੍ਹਾਂ ਨੇ ਉਕਤ ਫ਼ਰਮਾਂ ਤੋਂ ਖ਼ਰੀਦਦਾਰੀ ਦਿਖਾਈ ਹੈ। ਵਿਭਾਗ ਦਾ ਏਜੰਡਾ ਟੈਕਸ ਆਧਾਰ ਨੂੰ ਵਧਾਉਣਾ ਤੇ ਟੈਕਸ ਕੁਲੈਕਸ਼ਨ ’ਚ ਸੁਧਾਰ ਕਰਨਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News