ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸਦਮੇ ’ਚ 17 ਸਾਲਾ ਮੁੰਡੇ ਨੇ ਪੀਤਾ ਜ਼ਹਿਰ

Tuesday, May 31, 2022 - 09:24 PM (IST)

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸਦਮੇ ’ਚ 17 ਸਾਲਾ ਮੁੰਡੇ ਨੇ ਪੀਤਾ ਜ਼ਹਿਰ

ਖਰੜ (ਅਮਰਦੀਪ) : ਨਗਰ ਕੌਂਸਲ ਖਰੜ ਦੇ ਅਧੀਨ ਆਉਂਦੇ ਪਿੰਡ ਜੰਡਪੁਰ ਵਿਖੇ ਗਾਇਕ ਸਿੱਧੂ ਮੂਸੇਵਾਲਾ ਦੇ ਇਕ 17 ਸਾਲਾ ਪ੍ਰਸ਼ੰਸਕ ਅਵਤਾਰ ਸਿੰਘ ਨੇ ਅੱਜ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਲੜਕਾ ਸਿੱਧੂ ਮੂਸੇਵਾਲਾ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ ਅਤੇ ਅਕਸਰ ਉਹ ਸਿੱਧੂ ਮੁਸੇਵਾਲਾ ਦੇ ਨਾਮ ਅਤੇ ਤਸਵੀਰਾਂ ਵਾਲੀਆਂ ਹੀ ਟੀ-ਸ਼ਰਟਾਂ ਪਹਿਨਦਾ ਸੀ ਅਤੇ ਉਸਦੇ ਗੀਤ ਹੀ ਸੁਣਦਾ ਅਤੇ ਗੁਣ ਗਾਉਂਦਾ ਸੀ।

ਇਹ ਵੀ ਪੜ੍ਹੋ : ਮੂਸੇਵਾਲਾ ਕਤਲ ਕਾਂਡ ’ਚ ਪੰਜਾਬ ਪੁਲਸ ਦਾ ਵੱਡਾ ਫੇਲੀਅਰ, ਇਕ ਮਹੀਨੇ ਪਹਿਲਾਂ ਦਿੱਲੀ ਪੁਲਸ ਨੇ ਦਿੱਤੀ ਸੀ ਚਿਤਾਵਨੀ

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਕਤ ਲੜਕਾ ਸਦਮੇ ਵਿਚ ਸੀ ਅਤੇ ਚੁੱਪ ਹੋ ਗਿਆ ਸੀ। ਅੱਜ ਜਦੋਂ ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਤਾਂ ਉਸਨੇ ਅੱਜ ਕੋਈ ਜ਼ਹਿਰੀਲੀ ਦਵਾਈ ਪੀ ਲਈ। ਇਸ ਸਬੰਧੀ ਸੰਪਰਕ ਕਰਨ ’ਤੇ ਥਾਣਾ ਸਦਰ ਦੇ ਐੱਸ.ਐੱਸ.ਓ. ਇੰਸਪੈਕਟਰ ਯੋਗੇਸ਼ ਕੁਮਾਰ ਨੇ ਦੱਸਿਆ ਕਿ ਲੜਕੇ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਹਾਲੀ ਲਿਜਾਇਆ ਗਿਆ ਹੈ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਨੌਜਵਾਨ ਪੁੱਤ ਦੀ ਮੌਤ ਨਾਲ ਟੁੱਟ ਕੇ ਚੂਰ ਹੋਏ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਅੰਤਿਮ ਯਾਤਰਾ ’ਚ ਉਤਾਰ ਦਿੱਤੀ ਪੱਗ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News