1984 ਕਤਲਕਾਂਡ ਮਾਮਲਿਆਂ 'ਚ ਅੱਜ ਆ ਸਕਦੈ ਵੱਡਾ ਫੈਸਲਾ (ਪੜ੍ਹੋ 17 ਦਸੰਬਰ ਦੀਆਂ ਖਾਸ ਖਬਰਾਂ)

12/17/2018 1:38:30 AM

ਜਲੰਧਰ— 1984 ਦੇ ਸਿੱਖ ਵਿਰੋਧੀ ਦੰਗਿਆਂ ਸਬੰਧੀ ਕੇਸ 'ਚ ਕਾਂਗਰਸ ਆਗੂ ਸੱਜਣ ਕੁਮਾਰ ਨੂੰ ਬਰੀ ਕਰਨ ਸਬੰਧੀ ਹੇਠਲੀਆਂ ਅਦਾਲਤਾਂ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀਆਂ ਅਪੀਲਾਂ 'ਤੇ ਹਾਈ ਕੋਰਟ ਵੱਲੋਂ ਅੱਜ ਅਹਿਮ ਫ਼ੈਸਲਾ ਸੁਣਾਇਆ ਜਾ ਸਕਦਾ ਹੈ। ਸੀਬੀਆਈ, ਦੰਗਾ ਪੀੜਤਾਂ ਤੇ ਦੋਸ਼ੀਆਂ ਵੱਲੋਂ ਪਾਈਆਂ ਗਈਆਂ ਪਟੀਸ਼ਨਾਂ 'ਤੇ ਜਸਟਿਸ ਐੱਸ ਮੁਰਲੀਧਰ ਤੇ ਵਿਨੋਦ ਗੋਇਲ ਨੇ 29 ਅਕਤੂਬਰ ਨੂੰ ਬਹਿਸ ਮੁਕੰਮਲ ਕਰਕੇ ਫ਼ੈਸਲਾ ਰਾਖਵਾਂ ਰੱਖ ਲਿਆ ਸੀ।

ਕਮਲਨਾਥ, ਗਹਿਲੋਤ ਤੇ ਬਘੇਲ ਚੁੱਕਣਗੇ ਸਹੁੰ

PunjabKesari
ਸੀਨੀਅਰ ਕਾਂਗਰਸੀ ਨੇਤਾ ਕਮਲਨਾਥ ਸੋਮਵਾਰ ਨੂੰ ਇਥੇ ਆਯੋਜਿਤ ਸ਼ਾਨਦਾਰ ਸਮਾਰੋਹ 'ਚ ਮੱਧ ਪ੍ਰਦੇਸ਼ ਦੇ 18ਵੇਂ ਮੁੱਖ ਮੰਤਰੀ ਦੇ ਰੂਪ 'ਚ ਸਹੁੰ ਚੁੱਕਣਗੇ। ਇਸ ਮੌਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸੋਨੀਆ ਗਾਂਧੀ ਤੇ ਯੂ. ਪੀ. ਏ. ਦੇ ਸੀਨੀਅਰ ਨੇਤਾ ਵੀ ਮੌਜੂਦ ਰਹਿਣਗੇ। ਸਹੁੰ ਚੁੱਕ ਸਮਾਰੋਹ ਜੰਬੂਰੀ ਮੈਦਾਨ 'ਚ ਹੋਵੇਗਾ। ਮੱਧ ਪ੍ਰਦੇਸ਼ ਦੀ ਰਾਜਪਾਲ ਆਨੰਦੀ ਬੇਨ ਪਟੇਲ ਦੁਪਹਿਰ ਡੇਢ ਵਜੇ ਕਮਲਨਾਥ ਨੂੰ ਮੁੱਖ ਮੰਤਰੀ ਦੇ ਰੂਪ 'ਚ ਅਹੁਦੇ ਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਉਣਗੇ। ਕਮਲਨਾਥ ਫਿਲਹਾਲ ਇਕੱਲੇ ਹੀ ਸਹੁੰ ਚੁੱਕ ਰਹੇ ਹਨ। ਉਹ ਆਪਣੇ ਮੰਤਰੀ ਮੰਡਲ ਦਾ ਗਠਨ ਕੁਝ ਦਿਨਾਂ ਬਾਅਦ ਕਰਨਗੇ। ਇਸ ਦੇ ਨਾਲ ਹੀ ਰਾਜਸਥਾਨ 'ਚ ਅਸ਼ੋਕ ਗਹਿਲੋਤ ਅਤੇ ਛੱਤੀਸਗੜ੍ਹ 'ਚ ਭੂਪੇਸ਼ ਬਘੇਲ ਮੁੱਖ ਮੰਤਰੀ ਦੀ ਸਹੁੰ ਚੁੱਕਣਗੇ।

ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਨਗੇ ਮਾਲਦੀਵ ਦੇ ਰਾਸ਼ਟਰਪਤੀ

PunjabKesari
ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਭਾਰਤ ਦੀ ਤਿੰਨ ਦਿਨਾਂ ਯਾਤਰਾ 'ਤੇ ਨਵੀਂ ਦਿੱਲੀ ਪਹੁੰਚ ਗਏ ਹਨ। ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਸੋਲਿਹ ਨਾਲ ਮੁਲਾਕਾਤ ਕਰਨਗੇ। ਦੋਵਾਂ ਆਗੂਅਾਂ ਵਿਚਕਾਰ ਹੋਣ ਵਾਲੀ ਬੈਠਕ ਦੌਰਾਨ ਕਈ ਮੁੱਦਿਆਂ 'ਤੇ ਚਰਚਾ ਹੋਣ ਦੀ ਸੰਭਾਵਨਾ ਹੈ।

ਹੁਣ ਆਮ ਲੋਕ ਵੀ ਦੇਖ ਸਕਣਗੇ ਸਰਕਾਰੀ ਫਾਈਲਾਂ

PunjabKesari
ਸੂਚਨਾ ਦਾ ਅਧਿਕਾਰ ਕਾਨੂੰਨ ਲਾਗੂ ਕਰਨ 'ਚ ਪਾਰਦਰਸ਼ਤਾ ਲਿਆਉਣ ਲਈ ਮਹਾਰਾਸ਼ਟਰ ਸਰਕਾਰ ਨੇ ਹਰ ਸੋਮਵਾਰ ਨੂੰ ਦੁਪਹਿਰ ਤਿੰਨ ਤੋਂ ਪੰਜ ਵਜੇ ਤਕ ਆਮ ਨਾਗਰਿਕਾਂ ਨੂੰ ਜ਼ਿਲ੍ਹਾ ਪੱਧਰ ਦੇ ਦਫ਼ਤਰਾਂ 'ਤੇ ਸਥਾਨਕ ਸੰਸਥਾਵਾਂ 'ਚ ਰਿਕਾਰਡਾਂ ਦੀ ਜਾਂਚ ਕਰਨ ਦੀ ਮਨਜ਼ੂਰੀ ਦਿੱਤੀ ਹੈ। ਜੇ ਕਿਸੇ ਸੋਮਵਾਰ ਨੂੰ ਕੋਈ ਸਰਕਾਰੀ ਛੁੱਟੀ ਆ ਜਾਏ ਤਾਂ ਉਸ ਦੇ ਅਗਲੇ ਦਿਨ ਜਾਂਚ ਦੀ ਆਗਿਆ ਦਿੱਤੀ ਜਾਏਗੀ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹੋਵੇਗਾ ਆਪ੍ਰੇਸ਼ਨ

PunjabKesari
ਗੁਰਦੇ 'ਚ ਪੱਥਰੀ ਦੀ ਸ਼ਿਕਾਇਤ ਮਗਰੋਂ ਚੰਡੀਗੜ੍ਹ ਦੇ ਪੀਜੀਆਈ 'ਚ ਦਾਖਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਅੱਜ ਆਪ੍ਰੇਸ਼ਨ ਹੋਵੇਗਾ। ਮੁੱਖ ਮੰਤਰੀ ਨੂੰ ਪੀਜੀਆਈ 'ਚ ਸੋਮਵਾਰ ਸ਼ਾਮ ਦਾਖਲ ਕਰਵਾਇਆ ਗਿਆ ਸੀ। ਜਿਸ ਦੀ ਜਾਣਕਾਰੀ ਖੁਦ ਮੁੱਖ ਮੰਤਰੀ ਨੇ ਇਕ ਟਵ੍ਹੀਟ ਰਾਹੀਂ ਦਿੱਤੀ ਸੀ।

ਕੋਲਿਆਂਵਾਲੀ ਖਿਲਾਫ ਵਿਜੀਲੈਂਸ ਦੀ ਅਰਜੀ 'ਤੇ ਹੋਵੇਗੀ ਸੁਣਵਾਈ

PunjabKesari
ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਦੇ ਸਾਬਕਾ ਮੈਂਬਰ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਲਿਮਟਿਡ  ਦੇ ਸਾਬਕਾ ਚੇਅਰਮੈਨ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਤੋਂ ਪੁੱਛਗਿੱਛ ਕਰਨ ਸਬੰਧੀ ਉਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈਣ ਲਈ ਵਿਜੀਲੈਂਸ ਨੇ ਮੋਹਾਲੀ ਅਦਾਲਤ 'ਚ ਬੀਤੇ ਦਿਨੀਂ ਇਕ ਅਰਜ਼ੀ ਦਾਇਰ ਕੀਤੀ ਸੀ। ਅਦਾਲਤ 'ਚ ਦਾਇਰ ਇਸ ਅਰਜ਼ੀ 'ਤੇ 17 ਦਸੰਬਰ ਨੂੰ ਸੁਣਵਾਈ ਹੋਵੇਗੀ।  ਜੇਕਰ ਵਿਜੀਲੈਂਸ ਦੀ ਇਹ ਅਰਜ਼ੀ ਮਨਜ਼ੂਰ ਹੋ ਜਾਂਦੀ ਹੈ ਤਾਂ ਫਿਰ ਵਿਜੀਲੈਂਸ ਕੋਲਿਆਂਵਾਲੀ ਤੋਂ ਪੁੱਛਗਿੱਛ ਕਰ ਸਕੇਗੀ।

 

 

ਸੂਬੇ ਭਰ 'ਚ ਕਿਸਾਨ ਕਰਨਗੇ ਪ੍ਰਦਰਸ਼ਨ

PunjabKesari

ਹੱਕੀ ਮੰਗਾਂ ਤੇ ਡੀਜਲ ਅਤੇ ਖਾਦਾ ਦੇ ਵਧੇ ਰੇਟਾਂ ਖਿਲਾਫ ਭਾਰਤੀ ਕਿਸਾਨ ਯੂੁਨੀਅਨ ਰਾਜੇਵਾਲ ਵਲੋਂ ਸੂਬੇ ਦੇ ਕਿਸਾਨਾਂ ਨੂੰ ਨਾਲ ਲੈ ਕੇ 17 ਦਸੰਬਰ ਨੂੰ  ਸੂਬੇ ਭਰ 'ਚ ਤਹਿਸੀਲ ਪੱਧਰ ’ਤੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾਣਗੇ।

 


Related News