ਪਟਿਆਲਾ ’ਚ ਦਿਲ ਕੰਬਾਊ ਵਾਰਦਾਤ, 16 ਸਾਲਾ ਕੁੜੀ ਦਾ ਚਾਕੂ ਮਾਰ-ਮਾਰ ਕਤਲ, ਸਦਮੇ ’ਚ ਛੋਟੀ ਭੈਣ ਦੀ ਵੀ ਮੌਤ

Thursday, Mar 07, 2024 - 06:39 PM (IST)

ਪਟਿਆਲਾ ’ਚ ਦਿਲ ਕੰਬਾਊ ਵਾਰਦਾਤ, 16 ਸਾਲਾ ਕੁੜੀ ਦਾ ਚਾਕੂ ਮਾਰ-ਮਾਰ ਕਤਲ, ਸਦਮੇ ’ਚ ਛੋਟੀ ਭੈਣ ਦੀ ਵੀ ਮੌਤ

ਪਟਿਆਲਾ (ਬਲਜਿੰਦਰ) : ਪਟਿਆਲਾ ਵਿਚ ਇਕ ਦਿਲ ਕੰਬਾਅ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਜਿਸ ਵਿਚ ਇਕ 16 ਸਾਲਾ ਕੁੜੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਕਤਲ ਦੇ ਸਦਮੇ ਵਿਚ ਮ੍ਰਿਤਕ ਲੜਕੀ ਦੀ ਛੋਟੀ ਭੈਣ ਨੇ ਵੀ ਦਮ ਤੋੜ ਦਿੱਤਾ, ਜਿਸ ਦੀ ਉਮਰ ਲਗਭਗ 7 ਸਾਲ ਦੱਸੀ ਜਾ ਰਹੀ ਹੈ। ਇਹ ਵਾਰਦਾਤ ਪਟਿਆਲਾ ਕੋਤਵਾਲੀ ਥਾਣੇ ਅਧੀਨ ਆਉਂਦੇ ਸੰਜੇ ਕਲੋਨੀ ਦੀ ਹੈ, ਜਿੱਥੇ ਇਕ ਕੁੜੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਰਨ ਵਾਲੀ ਲੜਕੀ ਸਲਮਾ ਦੀ ਮਾਤਾ ਮਨਜੀਤ ਕੌਰ ਨੇ ਦੱਸਿਆ ਕਿ ਇਲਾਕੇ ’ਚ ਰਹਿਣ ਵਾਲਾ ਇਕ ਮੁੰਡਾ ਕੁੜੀ ਨਾਲ ਜ਼ਬਰਦਸਤੀ ਵਿਆਹ ਕਰਾਉਣਾ ਚਾਹੁੰਦਾ ਸੀ ਪਰ ਜਦੋਂ ਕੁੜੀ ਨੇ ਇਨਕਾਰ ਕਰ ਦਿੱਤਾ ਤਾਂ ਬੀਤੀ ਰਾਤ ਉਸ ਨੂੰ ਜ਼ਬਰਦਸਤੀ ਨਾਲ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ। 

ਇਹ ਵੀ ਪੜ੍ਹੋ : ਕਿਸਾਨ ਸ਼ੁਭਕਰਨ ਦੀ ਪੋਸਟ ਮਾਰਟਮ ਰਿਪੋਰਟ ’ਚ ਹੈਰਾਨ ਕਰ ਦੇਣ ਵਾਲਾ ਖ਼ੁਲਾਸਾ

PunjabKesari

ਉਕਤ ਨੇ ਦੱਸਿਆ ਕਿ ਜਦੋਂ ਲੜਕੀ ਨੇ ਵਿਰੋਧ ਕੀਤਾ ਤਾਂ ਉਸ ਲੜਕੇ ਨੇ ਕੁੜੀ ਦੇ ਚਾਕੂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਇਸ ਵਾਰਦਾਤ ਦੌਰਾਨ ਆਪਣੀ ਵੱਡੀ ਭੈਣ ’ਤੇ ਹੋਏ ਇਸ ਹਮਲੇ ਨੂੰ ਦੇਖ ਕੇ ਛੋਟੀ ਭੈਣ ਨੂੰ ਸਦਮਾ ਲੱਗ ਗਿਆ ਜਿਸ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ।‌ ਇਸ ਤਰ੍ਹਾਂ ਇਕੋ ਹੀ ਪਰਿਵਾਰ ਦੀਆਂ ਦੋਵੇਂ ਲੜਕੀਆਂ ਦੀ ਮੌਤ ਹੋ ਗਈ। ਦੂਜੇ ਪਾਸੇ ਐੱਸ. ਪੀ. ਸਿਟੀ ਪਟਿਆਲਾ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਇਸ ਮਾਮਲੇ ’ਚ ਪਰਚਾ ਦਰਜ ਕਰ ਲਿਆ ਗਿਆ ਹੈ। ਜਲਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਮਲੋਟ : ਗੋਲ਼ੀ ਵੱਜਦਿਆਂ ਲਹੂ-ਲੁਹਾਨ ਹੋ ਜ਼ਮੀਨ ’ਤੇ ਡਿੱਗਾ ਨੌਜਵਾਨ, ਦੇਖਦਿਆਂ-ਦੇਖਦਿਆਂ ਹੋ ਗਈ ਮੌਤ

PunjabKesari

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News