ਫਿਰੋਜ਼ਪੁਰ 'ਚ 4 ਹੋਰ ਕੋਰੋਨਾ ਕੇਸ ਪਾਜ਼ੇਟਿਵ ਮਿਲਣ 'ਤੇ ਅੰਕੜਾ ਪੁੱਜਿਆ 16 ਤੱਕ

Friday, May 01, 2020 - 03:51 PM (IST)

ਫਿਰੋਜ਼ਪੁਰ 'ਚ 4 ਹੋਰ ਕੋਰੋਨਾ ਕੇਸ ਪਾਜ਼ੇਟਿਵ ਮਿਲਣ 'ਤੇ ਅੰਕੜਾ ਪੁੱਜਿਆ 16 ਤੱਕ

ਫਿਰੋਜ਼ਪੁਰ (ਕੁਮਾਰ) : ਸ਼੍ਰੀ ਹਜ਼ੂਰ ਸਾਹਿਬ ਤੋਂ ਫਿਰੋਜ਼ਪੁਰ ਆਈਆਂ ਜਿਨ੍ਹਾਂ ਸੰਗਤਾਂ ਦੇ ਕੋਰੋਨਾ ਵਾਇਰਸ ਦੇ ਜ਼ਿਲ੍ਹਾ ਫਿਰੋਜ਼ਪੁਰ ਪ੍ਰਸ਼ਾਸਨ ਵਲੋਂ ਟੈਸਟ ਭੇਜੇ ਗਏ ਸਨ, ਉਨ੍ਹਾਂ 'ਚੋਂ ਪਹਿਲਾਂ 11 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਇਕ ਵਿਅਕਤੀ ਦੀ ਪਹਿਲੇ ਹੀ ਕੋਰੋਨਾ ਰਿਪੋਰਟ ਪਾਜ਼ੇਟਿਵ ਆ ਚੁੱਕੀ ਸੀ ਅਤੇ ਹੁਣ 4 ਹੋਰ ਕੇਸ ਪਾਜ਼ੇਟਿਵ ਮਿਲਣ ਕਾਰਨ ਜ਼ਿਲ੍ਹੇ 'ਚ ਅਫੜਾ-ਤਫੜੀ ਮਚ ਗਈ ਹੈ। ਦੱਸ ਦਈਏ ਕਿ ਇਹ 4 ਕੋਰੋਨਾ ਪਾਜ਼ੇਟਿਵ ਕੇਸ ਰਾਜਸਥਾਨ ਤੋਂ ਆਈ ਲੇਬਰ 'ਚੋਂ ਪਾਏ ਗਏ ਹਨ। ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸਰਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਮਰੀਜ਼ਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਚਾਰਾਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਜ਼ਿਲ੍ਹਾ ਫਿਰੋਜ਼ਪੁਰ ਪ੍ਰਸ਼ਾਸਨ ਵਲੋਂ ਕੁਆਰੰਟਾਈਨ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ ► ਜਲੰਧਰ 'ਚ ਮੁੜ ਕੋਰੋਨਾ ਦਾ ਧਮਾਕਾ, 16 ਨਵੇਂ ਪਾਜ਼ੇਟਿਵ ਕੇਸ ਆਏ ਸਾਹਮਣੇ

ਲੋਕਾਂ ਨੂੰ ਕੀਤੀ ਅਪੀਲ
ਜ਼ਿਲ੍ਹਾ ਫਿਰੋਜ਼ਪੁਰ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਵਾਰ-ਵਾਰ ਇਹ ਹੀ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਘਰਾਂ 'ਚ ਰਹਿਣ, ਮਾਸਕ ਪਾਉਣ ਅਤੇ ਸੋਸ਼ਲ ਡਿਸਟੈਂਸਟਿੰਗ ਬਣਾਏ ਰੱਖਣ। ਇੱਥੇ ਇਹ ਵੀ ਦੱਸ ਦਈਏ ਕਿ ਪੰਜਾਬ ਪੁਲਸ ਦੇ ਗੰਨਮੈਨ ਰਹੇ ਜਵਾਨ ਪ੍ਰਭਜੋਤ ਸਿੰਘ ਠੀਕ ਹੋ ਕੇ ਘਰ ਵਾਪਸ ਜਾ ਚੁੱਕੇ ਹਨ।

ਇਹ ਵੀ ਪੜ੍ਹੋ ► ਫਿਰੋਜ਼ਪੁਰ ਤੋਂ ਮਾੜੀ ਖਬਰ, 11 ਸ਼ਰਧਾਲੂਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ 

ਵੀਰਵਾਰ ਨੂੰ ਪੰਜਾਬ 'ਚ ਹੋਇਆ 'ਕੋਰੋਨਾ ਧਮਾਕਾ'
ਪਿਛਲੇ ਕਰੀਬ 2 ਮਹੀਨਿਆਂ ਤੋਂ ਕੋਰੋਨਾ 'ਤੇ ਕੰਟਰੋਲ ਕਰਨ 'ਚ ਸਫਲ ਰਹੇ ਪੰਜਾਬ 'ਚ ਵੀਰਵਾਰ ਨੂੰ ਇਸ ਵਾਇਰਸ ਦੇ ਨਵੇਂ ਮਰੀਜ਼ਾਂ ਦਾ ਜਿਵੇਂ ਧਮਾਕਾ ਜਿਹਾ ਹੋ ਗਿਆ। ਵੀਰਵਾਰ ਦੇਰ ਰਾਤ ਸੂਬੇ 'ਚ ਇਕ ਦਿਨ 'ਚ ਕੋਰੋਨਾ ਦੇ 167 ਨਵੇਂ ਮਾਮਲੇ ਸਾਹਮਣੇ ਆਏ ਅਤੇ ਮਰੀਜ਼ਾਂ ਦੀ ਕੁੱਲ ਗਿਣਤੀ ਵੱਧ ਕੇ 542 ਹੋ ਗਈ, ਜੋ ਕਿ ਬੁੱਧਵਾਰ ਨੂੰ 375 ਸੀ। ਵੀਰਵਾਰ ਨੂੰ ਪਾਜ਼ੇਟਿਵ ਆਏ ਕੇਸਾਂ 'ਚੋਂ ਜ਼ਿਆਦਾਤਰ ਮਾਮਲੇ ਸ੍ਰੀ ਨਾਂਦੇੜ ਸਾਹਿਬ ਤੋਂ ਆਏ ਸ਼ਰਧਾਲੂਆਂ ਨਾਲ ਜੁੜੇ ਹਨ ਅਤੇ ਸਰਕਾਰੀ ਪ੍ਰੈੱਸ ਨੋਟ ਮੁਤਾਬਕ ਪੰਜਾਬ ਤੋਂ ਬਾਹਰੋਂ ਆਏ ਮਰੀਜ਼ਾਂ ਦੇ ਕੁੱਲ ਟੈਸਟਾਂ 'ਚੋਂ 20 ਫੀਸਦੀ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ।

ਪੰਜਾਬ 'ਚ ਕੋਰੋਨਾ ਪਾਜ਼ੇਟਿਵ ਕੇਸਾਂ ਦਾ ਅੰਕੜਾ 592 ਤੱਕ ਪਹੁੰਚਿਆ
ਪੰਜਾਬ 'ਚ ਕੋਰੋਨਾ ਵਾਇਰਸ ਦੇ ਕੁੱਲ 588 ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 20 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਪੰਜਾਬ ਦੇ ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 105, ਮੋਹਾਲੀ 'ਚ 89, ਪਟਿਆਲਾ 'ਚ 64, ਅੰਮ੍ਰਿਤਸਰ 'ਚ 97, ਲੁਧਿਆਣਾ 'ਚ 77, ਪਠਾਨਕੋਟ 'ਚ 25, ਨਵਾਂਸ਼ਹਿਰ 'ਚ 23, ਤਰਨਾਰਨ 15, ਮਾਨਸਾ 'ਚ 13, ਕਪੂਰਥਲਾ 12, ਹੁਸ਼ਿਆਰਪੁਰ 'ਚ 11, ਫਰੀਦਕੋਟ 6, ਸੰਗਰੂਰ 'ਚ 7 ਕੇਸ, ਮੁਕਤਸਰ ਅਤੇ ਗਰਦਾਸਪੁਰ 'ਚ 4-4 ਕੇਸ, ਮੋਗਾ 'ਚ 5, ਬਰਨਾਲਾ 'ਚ 2, ਫਤਿਹਗੜ੍ਹ ਸਾਹਿਬ 'ਚ 3, ਫਾਜ਼ਿਲਕਾ (ਜਲਾਲਾਬਾਦ) 7, ਬਠਿੰਡਾ 'ਚ 2, ਰੋਪੜ 'ਚ 5 ਅਤੇ ਫਿਰੋਜ਼ਪੁਰ 'ਚ 16 ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 20 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ ► ਪੈਟਰੋਲ ਪੰਪ ਆਪ੍ਰੇਟਰਾਂ ਲਈ ਕੋਵਿਡ-19 ਦੀ ਰੋਕਥਾਮ ਸਬੰਧੀ ਐਡਵਾਇਜ਼ਰੀ ਜਾਰੀ 


author

Anuradha

Content Editor

Related News