ਘਰ ''ਚੋਂ ਸ਼ਰਾਬ ਦੀਆਂ 16 ਬੋਤਲਾਂ ਬਰਾਮਦ

Wednesday, Feb 07, 2018 - 05:10 PM (IST)

ਘਰ ''ਚੋਂ ਸ਼ਰਾਬ ਦੀਆਂ 16 ਬੋਤਲਾਂ ਬਰਾਮਦ


ਪਟਿਆਲਾ (ਬਲਜਿੰਦਰ) - ਥਾਣਾ ਤ੍ਰਿਪੜੀ ਦੀ ਪੁਲਸ ਨੇ ਐੱਸ. ਐੱਚ. ਓ. ਇੰਸਪੈਕਟਰ ਰਾਜੇਸ਼ ਮਲਹੋਤਰਾ ਦੀ ਅਗਵਾਈ ਹੇਠ ਘਰ ਵਿਚ ਰੇਡ ਕਰ ਕੇ ਸ਼ਰਾਬ ਦੀਆਂ 16 ਬੋਤਲਾਂ ਬਰਾਮਦ ਕੀਤੀਆਂ ਹਨ। ਇਸ ਮਾਮਲੇ ਵਿਚ ਪੁਲਸ ਨੇ ਸੁੱਖੀ ਵਾਸੀ ਤ੍ਰਿਪੜੀ ਟਾਊਨ ਪਟਿਆਲਾ ਦੇ ਖਿਲਾਫ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ।
ਪੁਲਸ ਮੁਤਾਬਕ ਹੌਲਦਾਰ ਰਛਪਾਲ ਸਿੰਘ ਪੁਲਸ ਪਾਰਟੀ ਸਮੇਤ ਤ੍ਰਿਪੜੀ ਵਿਖੇ ਮੌਜੂਦ ਸਨ, ਜਿਥੇ ਮਿਲੀ ਸੂਚਨਾ ਦੇ ਆਧਾਰ 'ਤੇ ਜਦੋਂ ਉਕਤ ਵਿਅਕਤੀ ਦੇ ਘਰ ਰੇਡ ਕੀਤੀ ਤਾਂ ਉਸ ਤੋਂ ਸ਼ਰਾਬ ਦੀਆਂ 16 ਬੋਤਲਾਂ ਬਰਾਮਦ ਕੀਤੀਆਂ। ਪੁਲਸ ਵੱਲੋਂ ਮਾਮਲੇ ਦੀ ਅੱਗੇ ਜਾਂਚ ਸ਼ੁਰੂ ਕਰ ਦਿੱਤੀ। 


Related News