150 ਤੋੜੇ ਬਾਸਮਤੀ ਚੋਰੀ
Wednesday, Dec 27, 2017 - 07:47 AM (IST)
ਖੇਮਕਰਨ, (ਗੁਰਮੇਲ, ਅਵਤਾਰ)- ਕਸਬਾ ਖੇਮਕਰਨ ਦੇ ਬਾਹਰਵਾਰ ਰੱਤੋਕੇ ਰੋਡ 'ਤੇ ਸਥਿਤ ਮੋਹਨ ਨਗਰ ਦੇ ਗੋਦਾਮਾਂ 'ਚੋਂ 150 ਤੋੜੇ ਬਾਸਮਤੀ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪੁਲਸ ਨੂੰ ਦਿੱਤੀ ਜਾਣਕਾਰੀ ਅਨੁਸਾਰ ਅਸ਼ੋਕ ਕੁਮਾਰ ਜੁਲਕਾ ਪੁੱਤਰ ਸੋਹਨ ਸਿੰਘ ਵਾਸੀ ਭਿੱਖੀਵਿੰਡ ਹਾਲ ਵਾਸੀ ਖੇਮਕਰਨ ਨੇ ਦੱਸਿਆ ਕਿ ਉਹ ਮੋਹਨ ਨਗਰ ਵਿਖੇ ਜੀ. ਟੀ. ਰੋਡ 'ਤੇ ਕਰਿਆਨੇ ਦੀ ਦੁਕਾਨ ਕਰਦਾ ਹੈ। ਮੇਰੀ ਦੁਕਾਨ ਦੇ ਨਾਲ ਮੇਰੇ ਚਾਚੇ ਦੀ ਮਾਲਕੀ ਵਾਲੇ ਗੋਦਾਮ ਹਨ। ਅਸੀਂ ਪਿਛਲੇ ਸੀਜ਼ਨ ਦੌਰਾਨ ਬਾਸਮਤੀ ਦੀ ਖਰੀਦ ਕਰ ਕੇ ਗੋਦਾਮ 'ਚ ਰੱਖੀ ਹੋਈ ਸੀ ਕਿ ਪਿਛਲੀ ਰਾਤ ਚੋਰਾਂ ਵੱਲੋਂ ਪਿਛਲੇ ਪਾਸਿਓਂ ਕੰਧ ਪਾੜ ਕੇ 150 ਤੋੜੇ (35 ਕਿਲੋ ਪ੍ਰਤੀ ਤੋੜਾ) ਚੋਰੀ ਕਰ ਲਏ ਗਏ। ਇਸ ਸਬੰਧੀ ਅਸੀਂ ਥਾਣਾ ਖੇਮਕਰਨ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਹੈ। ਮਾਮਲੇ ਦੀ ਤਫਤੀਸ਼ ਕਰ ਰਹੇ ਥਾਣਾ ਮੁਖੀ ਖੇਮਕਰਨ ਮਨਜਿੰਦਰ ਸਿੰਘ ਨੇ ਦੱਸਿਆ ਕਿ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।
