15 ਪੇਟੀਆਂ ਸ਼ਰਾਬ ਸਣੇ 2 ਹਰਿਆਣਵੀ ਅੜਿੱਕੇ
Friday, Oct 06, 2017 - 06:33 AM (IST)

ਸਮਾਣਾ, (ਦਰਦ)- ਗਾਜੇਵਾਸ ਪੁਲਸ ਨੇ ਇਕ ਕਾਰ ਸਵਾਰ ਹਰਿਆਣਾ ਵਾਸੀ 2 ਵਿਅਕਤੀਆਂ ਕੋਲੋਂ ਸਮੱਗਲਿੰਗ ਕਰ ਕੇ ਪੰਜਾਬ ਲਿਆਂਦੀਆਂ ਜਾ ਰਹੀਆਂ 15 ਪੇਟੀਆਂ ਹਰਿਆਣਾ ਮਾਰਕਾ ਰਸੀਲਾ ਸੰਤਰਾ ਦੇਸੀ ਸ਼ਰਾਬ ਬਰਾਮਦ ਕੀਤੀ ਹੈ। ਪੁਲਸ ਨੇ ਕਾਰ ਤੇ ਸ਼ਰਾਬ ਕਬਜ਼ੇ 'ਚ ਲੈ ਕੇ ਦੋਵਾਂ ਸਮੱਗਲਰਾਂ ਵਿਰੁੱਧ ਨਸ਼ਾ-ਵਿਰੋਧੀ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਗਿਆ। ਗਾਜੇਵਾਸ ਪੁਲਸ ਚੌਕੀ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਗਾਜੇਵਾਸ ਫੋਕਲ ਪੁਆਇੰਟ 'ਤੇ ਹੌਲਦਾਰ ਜਗਜੀਤ ਸਿੰਘ ਨੇ ਸਣੇ ਪੁਲਸ ਪਾਰਟੀ ਨਾਕਾਬੰਦੀ ਕੀਤੀ ਹੋਈ ਸੀ। ਹਰਿਆਣਾ ਨੰਬਰ ਦੀ ਆ ਰਹੀ ਇਕ ਕਾਰ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ। ਪੁਲਸ ਦੀ ਤਲਾਸ਼ੀ ਦੌਰਾਨ ਕਾਰ ਵਿਚੋਂ ਸਮੱਗਲਿੰਗ ਕਰ ਕੇ ਲਿਆਂਦੀਆਂ ਜਾ ਰਹੀਆਂ ਹਰਿਆਣਾ ਮਾਰਕਾ ਦੇਸੀ ਸ਼ਰਾਬ ਦੀਆਂ 15 ਪੇਟੀਆਂ ਬਰਾਮਦ ਕੀਤੀਆਂ। ਦੋਸ਼ੀਆਂ ਦੀ ਪਛਾਣ ਭੁਪਿੰਦਰ ਸਿੰਘ ਪੁੱਤਰ ਰਾਮਫਲ ਵਾਸੀ ਪਿੰਡ ਭਾਗਲ ਚੀਕਾ ਤੇ ਸੁੰਦਰਜੀਤ ਸਿੰਘ ਪੁੱਤਰ ਨੰਦੂ ਰਾਮ ਵਾਸੀ ਸਿਆਣਾ ਸੈਦਾ ਕੁਰੂਕਸ਼ੇਤਰ ਦੇ ਤੌਰ 'ਤੇ ਕੀਤੀ ਗਈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।