MP ਵਿਕਰਮ ਸਾਹਨੀ ਦੇ ਯਤਨਾਂ ਨਾਲ ਓਮਾਨ ’ਚ ਫ਼ਸੀਆਂ 15 ਪੰਜਾਬੀ ਕੁੜੀਆਂ ਪਹੁੰਚੀਆਂ ਭਾਰਤ

05/25/2023 6:17:53 PM

ਚੰਡੀਗੜ੍ਹ/ਅੰਮ੍ਰਿਤਸਰ (ਰਮਨਜੀਤ ਸਿੰਘ, ਜ.ਬ.)- ਮਿਸ਼ਨ ਹੋਪ ਪਹਿਲਕਦਮੀ ਤਹਿਤ ਪਿਛਲੇ ਹਫ਼ਤੇ ਬਚਾਈਆਂ ਗਈਆਂ 7 ਕੁੜੀਆਂ ਦੇ ਨਾਲ-ਨਾਲ 8 ਹੋਰ ਕੁੜੀਆਂ ਬੀਤੇ ਦਿਨ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਤਰਦਿਆਂ ਹੀ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲ ਗਈਆਂ ਹਨ। ਐੱਮ. ਪੀ. ਸਾਹਨੀ ਨੇ ਕਿਹਾ ਕਿ ਇਨ੍ਹਾਂ ਕੁੜੀਆਂ ਨੂੰ ਬੇਈਮਾਨ ਏਜੰਟਾਂ ਅਤੇ ਅਖੌਤੀ ਰੋਜ਼ਗਾਰ ਸਲਾਹਕਾਰਾਂ ਨੇ ਬਹਾਨੇ ਬਣਾ ਕੇ ਓਮਾਨ ਜਾਣ ਦਾ ਝਾਂਸਾ ਦੇ ਕੇ ਫ਼ਸਾਇਆ ਸੀ।

ਇਹ ਵੀ ਪੜ੍ਹੋ- 'ਗੁਰਬਾਣੀ ਪ੍ਰਸਾਰਣ' ਮਾਮਲਾ: SGPC ਜਲਦ ਜਾਰੀ ਕਰੇਗੀ ਓਪਨ ਟੈਂਡਰ

ਪੰਜਾਬ ਦੀਆਂ ਮੂਲ ਨਿਵਾਸੀਆਂ ਵਜੋਂ ਪਛਾਣੀਆਂ ਗਈਆਂ 34 ਕੁੜੀਆਂ ਵਿੱਚੋਂ 15 ਨੂੰ ਪਿਛਲੇ ਦੋ ਹਫ਼ਤਿਆਂ ਵਿਚ ਭਾਰਤੀ ਦੂਤਘਰ ਅਤੇ ਓਮਾਨ ਸਰਕਾਰ ਦੇ ਤਾਲਮੇਲ ਨਾਲ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ ਗਿਆ ਹੈ। ਵਿਧਾਇਕ ਵਿਕਰਮ ਸਾਹਨੀ, ਜੋ ਵਿਸ਼ਵ ਪੰਜਾਬੀ ਸੰਸਥਾ ਦੇ ਅੰਤਰਰਾਸ਼ਟਰੀ ਪ੍ਰਧਾਨ ਵੀ ਹਨ, ਨੇ ਦੱਸਿਆ ਕਿ ਓਮਾਨ ਵਿੱਚ ਫ਼ਸੀਆਂ ਪੰਜਾਬੀ ਕੁੜੀਆਂ ਦਾ ਮਾਮਲਾ ਸਾਡੇ ਧਿਆਨ ਵਿਚ ਆਉਣ ਤੋਂ ਬਾਅਦ ਸੰਸਦ ਦਫ਼ਤਰ ਦੀ ਇਕ ਟੀਮ ਨੇ ਮਸਕਟ ਦਾ ਦੌਰਾ ਕੀਤਾ ਅਤੇ ਵਿਸ਼ਵ ਪੰਜਾਬੀ ਸੰਸਥਾ ਦੇ ਅਹੁਦੇਦਾਰਾਂ ਸਮੇਤ ਓਮਾਨ ਚੈਪਟਰ ਨੇ ਮਿਲ ਕੇ ਸ਼ੈਲਟਰ ਹੋਮ ਵਿੱਚ ਫ਼ਸੀਆਂ ਕੁੜੀਆਂ ਨਾਲ ਗੱਲਬਾਤ ਕੀਤੀ।

PunjabKesariਇਹ ਵੀ ਪੜ੍ਹੋ- ਜਰਮਨ ਜਾਣ ਦੇ ਸੁਫ਼ਨੇ ਸੰਜੋਈ ਬੈਠੇ ਪ੍ਰੇਮੀ ਜੋੜੇ ਨੂੰ ਮਿਲਿਆ ਧੋਖਾ, ਇਕੱਠਿਆਂ ਨੇ ਕਰ ਲਈ ਖ਼ੁਦਕੁਸ਼ੀ

ਟੀਮ ਵਲੋਂ ਅਨੁਚਿਤ ਸਮਝੌਤਿਆਂ ਨੂੰ ਖ਼ਤਮ ਕਰਨ, ਜੁਰਮਾਨੇ ਮੁਆਫ਼ ਕਰਨ ਅਤੇ ਟਿਕਟਾਂ ਦੀ ਕੀਮਤ ਚੁਕਾਉਣ ਤੋਂ ਬਾਅਦ ਇਨ੍ਹਾਂ ਫ਼ਸੀਆਂ ਕੁੜੀਆਂ ਦੀ ਘਰ ਵਾਪਸੀ ਨੂੰ ਯਕੀਨੀ ਬਣਾਉਣ ਲਈ ਸਪਾਂਸਰਾਂ ਨਾਲ ਵਿਆਪਕ ਵਿਚਾਰ ਵਟਾਂਦਰਾ ਕੀਤਾ। ਐੱਮ. ਪੀ ਸਾਹਨੀ ਨੇ ਕਿਹਾ ਕਿ ਇਸ 'ਚ ਸ਼ਾਮਲ ਏਜੰਟਾਂ ਖ਼ਿਲਾਫ਼ ਪੁਲਸ ਅਧਿਕਾਰੀਆਂ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸੰਸਦ ਮੈਂਬਰ ਨੇ ਲੋਕਾਂ ਨੂੰ ਅਜਿਹੇ ਧੋਖੇਬਾਜ਼ ਏਜੰਟਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ-  ਘਰ ਪਰਤ ਰਹੇ ਫ਼ੌਜੀ ਜਵਾਨ ਦੀ ਹਾਦਸੇ ਦੌਰਾਨ ਮੌਤ, ਪਿੱਛੇ ਛੱਡ ਗਿਆ ਬਜ਼ੁਰਗ ਮਾਪੇ ਤੇ ਵਿਧਵਾ ਪਤਨੀ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News