ਜੁਗਿਆਲ ਦੇ ਸਰਕਾਰੀ ਜੰਗਲ ’ਚੋਂ ਖ਼ੈਰ ਦੇ 15 ਬੇਸ਼ਕੀਮਤੀ ਦਰੱਖ਼ਤ ਚੋਰੀ, ਜੰਗਲਾਤ ਵਿਭਾਗ ''ਤੇ ਉੱਠੇ ਸਵਾਲ

Thursday, Aug 20, 2026 - 05:32 AM (IST)

ਜੁਗਿਆਲ ਦੇ ਸਰਕਾਰੀ ਜੰਗਲ ’ਚੋਂ ਖ਼ੈਰ ਦੇ 15 ਬੇਸ਼ਕੀਮਤੀ ਦਰੱਖ਼ਤ ਚੋਰੀ, ਜੰਗਲਾਤ ਵਿਭਾਗ ''ਤੇ ਉੱਠੇ ਸਵਾਲ

ਹਾਜੀਪੁਰ (ਜੋਸ਼ੀ) : ਦੇਸ਼ ਭਰ ਵਿੱਚ ਹਰ ਸਾਲ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਵਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਜਾਂਦਾ ਹੈ, ਜਿਸ ਦੌਰਾਨ ਲੋਕਾਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਪ੍ਰੰਤੂ ਇਨ੍ਹਾਂ ਸਾਰੇ ਉਪਰਾਲਿਆਂ ਦੇ ਬਾਵਜੂਦ ਵੀ ਲੱਕੜ ਤਸਕਰ ਸਰਕਾਰੀ ਜੰਗਲਾਂ 'ਚੋਂ ਚੋਰੀ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ।

ਇਹ ਵੀ ਪੜ੍ਹੋ : ਐਕਸ਼ਨ ਮੋਡ 'ਚ ਪੰਜਾਬ DGP ਗੌਰਵ ਯਾਦਵ, ਪੁਲਸ ਮੁਲਾਜ਼ਮਾਂ ਨੂੰ ਜਾਰੀ ਕੀਤੀਆਂ ਹਦਾਇਤਾਂ 

ਇਸ ਦੀ ਇੱਕ ਤਾਜ਼ਾ ਉਦਾਹਰਣ ਨੇੜਲੇ ਪਿੰਡ ਜੁਗਿਆਲ ਦੇ ਸਰਕਾਰੀ ਜੰਗਲ ਤੋਂ ਦੇਖਣ ਨੂੰ ਮਿਲੀ, ਜਿੱਥੋਂ ਅਣਪਛਾਤੇ ਲੱਕੜ ਚੋਰ ਰਾਤ ਦੇ ਹਨੇਰੇ ਦਾ ਫ਼ਾਇਦਾ ਉਠਾਉਂਦੇ ਹੋਏ 'ਖ਼ੈਰ' ਦੇ 15 ਬੇਸ਼ਕੀਮਤੀ ਦਰਖ਼ਤ ਵੱਢ ਕੇ ਲੈ ਗਏ। ਇਸ ਘਟਨਾ ਨੇ ਜੰਗਲਾਤ ਵਿਭਾਗ ਦੀ ਕਾਰਗੁਜ਼ਾਰੀ ਅਤੇ ਸੁਰੱਖਿਆ ਪ੍ਰਬੰਧਾਂ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਜੁਗਿਆਲ ਦੇ ਲੰਬੜਦਾਰ ਹਰਮੀਨ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਖ਼ੈਰ ਦੇ ਦਰਖ਼ਤ ਕੱਟੇ ਜਾਣ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਪਿੰਡ ਜੁਗਿਆਲ ਤੋਂ ਸਾਹੋੜਾ ਕੰਡੀ ਵੱਲ ਜਾਂਦੀ ਸੜਕ 'ਤੇ ਜਾ ਕੇ ਮੌਕਾ ਦੇਖਿਆ। ਉੱਥੋਂ ਚੋਰ ਕਰੀਬ 15 ਖ਼ੈਰ ਦੇ ਦਰਖ਼ਤ ਚੋਰੀ ਕਰ ਕੇ ਲੈ ਜਾ ਚੁੱਕੇ ਸਨ।

ਇਹ ਵੀ ਪੜ੍ਹੋ : ਮੋਬਾਈਲ ਰੀਚਾਰਜ ਫਿਰ ਹੋਣਗੇ ਮਹਿੰਗੇ! ਇਹ ਦੋ ਕੰਪਨੀਆਂ ਗਾਹਕਾਂ ਨੂੰ ਦੇ ਸਕਦੀਆਂ ਹਨ ਝਟਕਾ

ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਜਾਣਕਾਰੀ ਜੰਗਲਾਤ ਵਿਭਾਗ ਅਤੇ ਸਥਾਨਕ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਹੈ। ਲੰਬੜਦਾਰ ਹਰਮੀਨ ਸਿੰਘ ਨੇ ਪੰਜਾਬ ਸਰਕਾਰ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਜੰਗਲਾਤ ਵਿਭਾਗ ਨੂੰ ਤੁਰੰਤ ਹੁਕਮ ਜਾਰੀ ਕਰ ਕੇ ਖ਼ੈਰ ਚੋਰਾਂ ਨੂੰ ਕਾਬੂ ਕੀਤਾ ਜਾਵੇ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News