ਪੰਜਾਬ 'ਚ '15 ਅਗਸਤ' ਦੇ ਸਮਾਰੋਹ ਹੋਣਗੇ ਜਾਂ ਨਹੀਂ, ਕੈਪਟਨ ਲੈਣਗੇ ਆਖ਼ਰੀ ਫ਼ੈਸਲਾ

07/28/2020 10:26:36 AM

ਜਲੰਧਰ (ਧਵਨ) : ਪੰਜਾਬ 'ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧਣ ਕਾਰਨ 15 ਅਗਸਤ ਨੂੰ ਹੋਣ ਵਾਲੇ ਸਰਕਾਰੀ ਜਨਤਕ ਸਮਾਰੋਹ ਰੱਦ ਕੀਤੇ ਜਾਣ ਦੇ ਆਸਾਰ ਹਨ। ਇਸ ਸਬੰਧੀ ਆਖ਼ਰੀ ਫ਼ੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਗਲੇ ਕੁਝ ਦਿਨਾਂ 'ਚ ਲਿਆ ਜਾਵੇਗਾ ਪਰ ਸਰਕਾਰੀ ਹਲਕਿਆਂ 'ਚ ਮੰਨਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਕੋਰੋਨਾ ਕੇਸਾਂ ਨੇ ਰਫਤਾਰ ਫੜ੍ਹੀ ਹੋਈ ਹੈ, ਉਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਿਆਂ 'ਚ ਸਰਕਾਰੀ ਜਨਤਕ ਸਮਾਰੋਹ ਕਰਨ ’ਤੇ ਰੋਕ ਲਾਈ ਜਾ ਸਕਦੀ ਹੈ।

ਇਹ ਵੀ ਪੜ੍ਹੋ : ਮੋਗਾ 'ਚ ਵੱਡੀ ਵਾਰਦਾਤ, ਪਤੀ ਨੇ ਬੇਰਹਿਮੀ ਨਾਲ ਕਤਲ ਕੀਤੀ ਪਤਨੀ

PunjabKesari
ਸਰਕਾਰੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਕੋਰੋਨਾ ਕੇਸਾਂ ਦੀ ਵੱਧਦੀ ਗਿਣਤੀ ਨੂੰ ਦੇਖਦੇ ਹੋਏ 15 ਅਗਸਤ ਨੂੰ ਜ਼ਿਲ੍ਹਿਆਂ 'ਚ ਹੋਣ ਵਾਲੇ ਜਨਤਕ ਸਮਾਰੋਹ ਰੱਦ ਕੀਤੇ ਜਾਣ ਦੇ ਆਸਾਰ ਹਨ ਕਿਉਂਕਿ ਇਕ ਤਾਂ ਮੌਜੂਦਾ ਹਾਲਾਤਾਂ 'ਚ ਰਿਹਰਸਲ ਕਰਨਾ ਮੁਸ਼ਕਲ ਹੋਵੇਗਾ ਅਤੇ ਦੂਜਾ ਅਧਿਕਾਰੀਆਂ ਦਾ ਪੂਰਾ ਧਿਆਨ ਇਸ ਵੇਲੇ ਕੋਵਿਡ-19 ਨਾਲ ਨਜਿੱਠਣ 'ਚ ਲੱਗਾ ਹੋਇਆ ਹੈ।

ਇਹ ਵੀ ਪੜ੍ਹੋ : ਪੰਜਾਬ ਭਰ ਦੇ 'ਪੈਟਰੋਲ ਪੰਪ' ਕੱਲ੍ਹ ਰਹਿਣਗੇ ਬੰਦ, ਅੱਜ ਹੀ ਕਰ ਲਓ ਇੰਤਜ਼ਾਮ

ਇਹ ਵੀ ਕਿਹਾ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਦੇ ਕੇਸ ਅਗਸਤ 'ਚ ਤੇਜ਼ੀ ਨਾਲ ਵਧਣਗੇ, ਇਸ ਲਈ 15 ਅਗਸਤ ਨੂੰ ਜਨਤਕ ਸਮਾਰੋਹ ਹੋਣੇ ਮੁਸ਼ਕਲ ਹਨ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ 31 ਜੁਲਾਈ ਤੋਂ ਪਹਿਲਾਂ ਕੋਰੋਨਾ ਦੀ ਸਥਿਤੀ ਦੀ ਸਮੀਖਿਆ ਕੀਤੀ ਹੈ, ਜਿਸ 'ਚ ਰਾਤ ਸਮੇਂ ਲਾਗੂ ਤਾਲਾਬੰਦੀ ਨੂੰ ਲੈ ਕੇ ਫ਼ੈਸਲਾ ਹੋਣਾ ਹੈ। ਇਸ ਲਈ ਸੰਭਾਵਨਾ ਹੈ ਕਿ ਇਸ ਸਬੰਧੀ ਮੁੱਖ ਮੰਤਰੀ ਵਲੋਂ ਕੋਈ ਆਖ਼ਰੀ ਫ਼ੈਸਲਾ ਲਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਡਿਊਟੀ ਦੌਰਾਨ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਨੂੰ ਮਿਲੇਗੀ ਸਰਕਾਰੀ ਨੌਕਰੀ


 


Babita

Content Editor

Related News