ਜਲੰਧਰ ਜ਼ਿਲ੍ਹੇ 'ਚ ਖ਼ਰਾਬ ਹੋ ਰਹੇ 'ਕੋਰੋਨਾ' ਦੇ ਹਾਲਾਤ, 4 ਲੋਕਾਂ ਦੀ ਮੌਤ, 147 ਨਵੇਂ ਮਰੀਜ਼
Tuesday, Sep 01, 2020 - 04:54 PM (IST)
ਜਲੰਧਰ (ਰੱਤਾ) : ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਨਾਲ ਹਰ ਕਿਸੇ ਦੇ ਦਿਲ 'ਤੇ ਦਹਿਸ਼ਤ ਛਾਈ ਹੋਈ ਹੈ ਅਤੇ ਲੱਗਦਾ ਹੈ ਕਿ ਸਿਹਤ ਮਹਿਕਮੇ ਦੇ ਅਧਿਕਾਰੀਆਂ ਨੂੰ ਵੀ ਇਸ ਦੀ ਜ਼ਰਾ ਵੀ ਪ੍ਰਵਾਹ ਨਹੀਂ ਹੈ ਜਾਂ ਉਹ ਥੱਕ ਚੁੱਕੇ ਹਨ। ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਮਹਿਕਮੇ ਵੱਲੋਂ ਇਕ ਦਿਨ 'ਚ ਸਿਰਫ਼ 89 ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ ਗਏ, ਜਦਕਿ ਇਨ੍ਹੀਂ ਦਿਨੀਂ ਮਰੀਜ਼ਾਂ ਦੀ ਗਿਣਤੀ 150-200 ਦਰਮਿਆਨ ਆ ਰਹੀ ਹੈ। ਅੱਜ ਮੰਗਲਵਾਰ ਨੂੰ ਇਕ ਵਾਰ ਫਿਰ ਤੋਂ ਜਲੰਧਰ ਜ਼ਿਲ੍ਹੇ 'ਚ ਕੋਰੋਨਾ ਬਲਾਸਟ ਹੋਇਆ ਹੈ। ਜ਼ਿਲ੍ਹੇ 'ਚ 147 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂਕਿ 4 ਲੋਕਾਂ ਦੀ ਕੋਰੋਨਾ ਕਾਰਨ ਮੌਤ ਵੀ ਹੋ ਗਈ ਹੈ। ਇਸ ਦੇ ਨਾਲ ਹੀ ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੇ ਪਾਜ਼ੇਟਿਵ ਕੇਸਾਂ ਦੀ ਗਿਣਤੀ 6770 ਹੋ ਗਈ ਹੈ ਅਤੇ ਜ਼ਿਲ੍ਹੇ 'ਚ 2152 ਐਕਟਿਵ ਕੇਸ ਹਨ। ਇਸ ਦੇ ਨਾਲ ਹੀ ਜ਼ਿਲ੍ਹੇ 'ਚ 175 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ ਪਰ ਇੱਥੇ ਰਾਹਤ ਦੀ ਗੱਲ ਇਹ ਹੈ ਕਿ 4300 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਘਰਾਂ ਨੂੰ ਪਰਤ ਚੁੱਕੇ ਹਨ।
ਇਹ ਵੀ ਪੜ੍ਹੋ : ਕੋਰੋਨਾ ਮਰੀਜ਼ਾਂ ਦਾ ਇਲਾਜ ਕਰ ਰਹੇ ਪ੍ਰਾਈਵੇਟ ਹਸਪਤਾਲਾਂ ਲਈ ਡੀ. ਸੀ. ਦੇ ਨਵੇਂ ਹੁਕਮ ਜਾਰੀ
ਓਧਰ ਸੋਮਵਾਰ ਨੂੰ ਵੀ ਸਿਹਤ ਮਹਿਕਮੇ ਨੂੰ ਵੀ 187 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ ਪਰ ਇਨ੍ਹਾਂ 'ਚੋਂ ਕੁਝ ਦੂਜੇ ਜ਼ਿਲ੍ਹਿਆਂ ਜਾਂ ਸੂਬਿਆਂ ਨਾਲ ਸਬੰਧਤ ਮਿਲੇ ਹਨ। ਇਸ ਲਈ ਮਹਿਕਮੇ ਵੱਲੋਂ 161 ਪਾਜ਼ੇਟਿਵ ਮਰੀਜ਼ਾਂ ਨੂੰ ਹੀ ਆਪਣੇ ਅੰਕੜਿਆਂ 'ਚ ਜੋੜਿਆ ਗਿਆ। ਪਾਜ਼ੇਟਿਵ ਮਿਲਣ ਵਾਲੇ ਮਰੀਜ਼ਾਂ ਵਿਚ ਪੁਲਸ ਕਰਮਚਾਰੀ, ਹੈਲਥ ਵਰਕਰ ਅਤੇ ਵਿਦੇਸ਼-ਦੇਸ਼ ਦੇ ਹੋਰ ਸੂਬਿਆਂ ਤੋਂ ਆਏ ਕੁਝ ਵਿਅਕਤੀ ਵੀ ਸ਼ਾਮਲ ਹਨ।
ਮੰਗਲਵਾਰ ਨੂੰ 388 ਦੀ ਰਿਪੋਰਟ ਆਈ ਨੈਗੇਟਿਵ ਅਤੇ 103 ਹੋਰਾਂ ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਨੂੰ 388 ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਲਾਜ ਅਧੀਨ ਪਾਜ਼ੇਟਿਵ ਮਰੀਜ਼ਾਂ ਵਿਚੋਂ 103 ਹੋਰਨਾਂ ਨੂੰ ਛੁੱਟੀ ਦੇ ਦਿੱਤੀ ਗਈ।
ਇਹ ਵੀ ਪੜ੍ਹੋ : ਘਰ 'ਚ ਲੋਹੇ ਦੀ ਚੇਨ ਨਾਲ ਲਟਕੀ ਮਿਲੀ ਇੰਡੀਅਨ ਆਇਲ ਦੇ ਅਸਿਸਟੈਂਟ ਮੈਨੇਜਰ ਦੀ ਲਾਸ਼
ਕੁੱਲ ਸੈਂਪਲ- 67011
ਨੈਗੇਟਿਵ ਆਏ- 60337
ਪਾਜ਼ੇਟਿਵ ਆਏ- 6623
ਛੁੱਟੀ ਮਿਲੀ - 4300
ਮੌਤਾਂ ਹੋਈਆਂ- 171
ਐਕਟਿਵ ਕੇਸ- 2152
ਇਹ ਵੀ ਪੜ੍ਹੋ : ਮੈਨੇਜਰ ਪੁੱਤਰ ਵਲੋਂ ਮਾਂ ਨੂੰ ਘਰੋਂ ਕੱਢਣ ਦੇ ਮਾਮਲੇ 'ਚ ਆਇਆ ਨਵਾਂ ਮੋੜ, ਅਕਾਲੀ ਨੇਤਾ 'ਤੇ ਲੱਗੇ ਵੱਡੇ ਦੋਸ਼