ਕੋਠੀ ’ਚ ਬਣੇ ਗੁਪਤ ਤਹਿਖਾਨੇ ’ਚੋਂ 1404 ਪੇਟੀਅਾਂ ਨਾਜਾਇਜ਼ ਸ਼ਰਾਬ ਬਰਾਮਦ

Tuesday, Jul 24, 2018 - 04:49 AM (IST)

ਕੋਠੀ ’ਚ ਬਣੇ ਗੁਪਤ ਤਹਿਖਾਨੇ ’ਚੋਂ 1404 ਪੇਟੀਅਾਂ ਨਾਜਾਇਜ਼ ਸ਼ਰਾਬ ਬਰਾਮਦ

ਕਪੂਰਥਲਾ, (ਭੂਸ਼ਣ, ਮਲਹੋਤਰਾ)- ਜਲੰਧਰ ਤੋਂ ਆਈ ਪੁਲਸ ਟੀਮ ਨੇ ਏ. ਸੀ. ਪੀ. ਸਰਬਜੀਤ ਰਾਏ   ਦੀ ਅਗਵਾਈ ’ਚ ਡਰੱਗ ਪ੍ਰਭਾਵਿਤ ਪਿੰਡ ਬੂਟਾ  ’ਚ ਸੋਮਵਾਰ ਦੀ ਤਡ਼ਕਸਾਰ ਇਕ ਸ਼ਰਾਬ ਮਾਫੀਆ  ਦੇ ਘਰ ’ਚ ਛਾਪਾਮਾਰੀ ਕਰਦੇ ਹੋਏ ਲਗਭਗ 50 ਲੱਖ ਰੁਪਏ ਮੁੱਲ ਦੀਅਾਂ 1404 ਸ਼ਰਾਬ ਦੀਅਾਂ ਪੇਟੀਅਾਂ ਬਰਾਮਦ ਕੀਤੀਅਾਂ ਹਨ।  ਬਰਾਮਦ ਸ਼ਰਾਬ ਪਿੰਡ ਬੂਟਾ ਨਾਲ ਸਬੰਧਤ ਇਕ ਸਮੱਗਲਰ ਦੇ ਖੁਲਾਸੇ  ਦੇ ਬਾਅਦ ਬਰਾਮਦ ਕੀਤੀ ਗਈ ਹੈ।  ਉਥੇ ਹੀ ਬਰਾਮਦ ਸ਼ਰਾਬ ਗ੍ਰਿਫਤਾਰ ਮੁਲਜ਼ਮ ਦੀ ਕੋਠੀ ’ਚ ਬਣੇ ਗੁਪਤ ਤਹਿਖਾਨੇ ਤੋਂ ਬਰਾਮਦ ਕੀਤੀ ਗਈ ਹੈ।  ਜਾਣਕਾਰੀ ਅਨੁਸਾਰ ਏ. ਸੀ. ਪੀ. ਜਲੰਧਰ ਸਰਬਜੀਤ ਰਾਏ   ਦੀ ਅਗਵਾਈ ’ਚ ਥਾਣਾ ਬਸਤੀ ਬਾਵਾ ਖੇਲ ਜਲੰਧਰ, ਪੁਲਸ ਜਿਸ ’ਚ ਐੱਸ. ਐੱਚ. ਓ. ਇੰਸਪੈਕਟਰ ਗਗਨਦੀਪ ਸਿੰਘ  ਘੁੰਮਣ ਨੇ ਥਾਣਾ ਕੋਤਵਾਲੀ  ਦੇ ਤਹਿਤ ਆਉਂਦੇ ਡਰੱਗ ਪ੍ਰਭਾਵਿਤ ਪਿੰਡ ਬੂਟਾ  ’ਚ ਸੁਖਦੇਵ ਸਿੰਘ  ਪੁੱਤਰ ਸਵਰਣ ਸਿੰਘ   ਦੇ ਘਰ ’ਚ ਸੋਮਵਾਰ ਦੀ ਤਡ਼ਕਸਾਰ ਭਾਰੀ ਪੁਲਸ ਫੋਰਸ  ਦੇ ਨਾਲ ਛਾਪਾਮਾਰੀ ਕੀਤੀ।  ਜਿਸ ਦੌਰਾਨ ਪੁਲਸ ਟੀਮ ਨੇ ਮੁਲਜ਼ਮ  ਦੀ ਨਿਸ਼ਾਨਦੇਹੀ ਤੇ ਘਰ ’ਚ ਬਣੇ ਇਕ ਗੁਦਾਮ ਜਿਸ ਵਿਚ ਭਾਰੀ ਗਿਣਤੀ ਵਿਚ ਪਸ਼ੁੂਅਾਂ  ਦੇ ਚਾਰਿਆਂ ਨੂੰ ਸਟਾਕ ਕੀਤਾ ਗਿਆ ਸੀ,  ਦੇ ਨਾਲ ਬਣੇ ਇਕ ਗੁਪਤ ਤਹਿਖਾਨੇ ਦੀ ਜਦੋਂ ਤਲਾਸ਼ੀ ਸ਼ੁਰੂ ਕੀਤੀ ਤਾਂ ਮੌਕੇ ਤੋਂ ਕਈ ਘੰਟੇ ਚੱਲੀ ਸਰਚ   ਦੌਰਾਨ 1404 ਪੇਟੀਅਾਂ ਅੰਗਰੇਜ਼ੀ ਸ਼ਰਾਬ  ਬਰਾਮਦ  ਕੀਤੀ ਗਈ।
ਦੱਸਿਆ ਜਾਂਦਾ ਹੈ ਕਿ ਬਸਤੀ ਬਾਵਾ ਖੇਲ ਪੁਲਸ ਨੇ ਬੀਤੀ  ਰਾਤ ਜਲੰਧਰ ਸ਼ਹਿਰ ਅਤੇ ਜਲੰਧਰ ਦਿਹਾਤੀ ਖੇਤਰ ਵਿਚ ਲੰਬੇ ਸਮੇਂ ਤੋਂ ਨਾਜਾਇਜ਼ ਸ਼ਰਾਬ ਸਪਲਾਈ ਕਰਨ  ਦੇ ਮਾਮਲੇ ਵਿਚ ਸੁਖਦੇਵ ਸਿੰਘ  ਪੁੱਤਰ ਸਵਰਣ ਸਿੰਘ  ਵਾਸੀ ਪਿੰਡ  ਬੂਟਾ  ਨੂੰ ਕਾਬੂ ਕੀਤਾ ਸੀ, ਜਿਸ ਨੇ ਪੁਲਸ ਵੱਲੋਂ ਕੀਤੀ ਗਈ ਪੁੱਛਗਿਛ  ਦੌਰਾਨ ਖੁਲਾਸਾ ਕੀਤਾ ਸੀ ਕਿ ਉਹ ਆਪਣੀ ਬੁਲੈਰੋ ਅਤੇ ਸਵੀਫਟ ’ਚ ਹਰ ਰੋਜ਼ ਜਲੰਧਰ ਵਿਚ ਵੱਡੇ ਪੱਧਰ ’ਤੇ ਸ਼ਰਾਬ ਦੀ ਸਪਲਾਈ ਕਰਣ ਆਉਂਦਾ ਸੀ ਜਦੋਂ ਜਲੰਧਰ ਪੁਲਸ ਨੇ ਦੋਨਾਂ ਮੁਲਜ਼ਮਾਂ ਸੁਖਦੇਵ ਸਿੰਘ  ਅਤੇ ਹਰਪ੍ਰੀਤ ਸਿੰਘ  ਅਤੇ ਉਨ੍ਹਾਂ  ਦੇ ਸਾਥੀਅਾਂ ਤਰਸੇਮ ਲਾਲ ਅਤੇ ਪਰਮਿੰਦਰ ਸਿੰਘ   ਦੇ ਨਾਲ ਕਾਬੂ ਕੀਤਾ ਤਾਂ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਸੁਖਦੇਵ ਸਿੰਘ  ਵਾਸੀ ਪਿੰਡ ਬੂਟਾ   ਦੇ ਘਰ ਸੈਂਕਡ਼ੇ ਨਾਜਾਇਜ਼  ਸ਼ਰਾਬ ਦੀਅਾਂ ਪੇਟੀਅਾਂ ਦਾ ਸਟਾਕ ਪਿਆ ਹੈ, ਜਿਸ ਤੇ ਏ. ਸੀ. ਪੀ. ਸਰਬਜੀਤ ਰਾਏ  ਨੇ ਪੁਲਸ ਟੀਮ  ਦੇ ਨਾਲ ਛਾਪਾਮਾਰੀ ਕਰਕੇ ਕਈ ਘੰਟੇ ਦੀ ਤਲਾਸ਼ੀ ਕਰ ਕੇ ਕੁਲ 1404 ਪੇਟੀਅਾਂ ਸ਼ਰਾਬ ਬਰਾਮਦ ਕੀਤੀ।  ਬਰਾਮਦ ਸ਼ਰਾਬ ਦੀ ਕੀਮਤ ਕਰੀਬ 50 ਲੱਖ ਰੁਪਏ ਦੱਸੀ ਜਾ ਰਹੀ ਹੈ।  
ਦੱਸਿਆ ਜਾਂਦਾ ਹੈ ਕਿ ਗ੍ਰਿਫਤਾਰ ਮੁਲਜ਼ਮ ਸੁਖਦੇਵ ਸਿੰਘ   ਦੇ ਖਿਲਾਫ ਪਹਿਲਾਂ ਵੀ ਥਾਣਾ ਕੋਤਵਾਲੀ ਕਪੂਰਥਲਾ ਵਿਚ ਕਈ ਮਾਮਲੇ ਦਰਜ ਹਨ।   
 


Related News