14 ਸਾਲਾ ਲੜਕੀ ਨਾਲ ਜਬਰ-ਜ਼ਨਾਹ ਦੇ ਦੋਸ਼ ''ਚ ਕੇਸ ਦਰਜ

Thursday, Jun 15, 2017 - 12:35 AM (IST)

14 ਸਾਲਾ ਲੜਕੀ ਨਾਲ ਜਬਰ-ਜ਼ਨਾਹ ਦੇ ਦੋਸ਼ ''ਚ ਕੇਸ ਦਰਜ

ਹੁਸ਼ਿਆਰਪੁਰ,   (ਅਸ਼ਵਨੀ)-  ਸ਼ਹਿਰ ਦੇ ਇਕ ਬਾਹਰੀ ਮੁਹੱਲੇ ਦੀ 14 ਸਾਲਾ ਲੜਕੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ 'ਚ ਪੁਲਸ ਨੇ ਇਕ ਨੌਜਵਾਨ ਅਸ਼ਵਨੀ ਕੁਮਾਰ ਉਰਫ ਬੁੱਧੂ ਪੁੱਤਰ ਤਿਲਕ ਰਾਏ ਵਾਸੀ ਹਰਦੋਖਾਨਪੁਰ ਖਿਲਾਫ਼ ਧਾਰਾ 376 ਤੇ ਪ੍ਰੀਵੈਨਸ਼ਨ ਆਫ ਚਿਲਡਰਨ ਫਰਾਮ ਸੈਕਸੂਅਲ ਅਫੈਂਸਿਸ ਐਕਟ 2012 ਦੀ ਧਾਰਾ 4 ਤਹਿਤ ਕੇਸ ਦਰਜ ਕੀਤਾ ਹੈ। 
ਕੀ ਹੈ ਮਾਮਲਾ : ਜਬਰ-ਜ਼ਨਾਹ ਦੀ ਸ਼ਿਕਾਰ ਲੜਕੀ ਨੇ ਦੋਸ਼ ਲਾਇਆ ਕਿ ਦੋਸ਼ੀ ਉਸ ਨਾਲ ਲਗਭਗ 2 ਮਹੀਨੇ ਤੱਕ ਜਬਰ-ਜ਼ਨਾਹ ਕਰਦਾ ਰਿਹਾ। 
ਉਸ ਨੇ ਇਸ ਸਬੰਧੀ ਆਪਣੀ ਮਾਤਾ ਤੇ ਦਾਦੀ ਨੂੰ ਦੱਸਿਆ ਸੀ, ਜਿਨ੍ਹਾਂ ਦੋਸ਼ੀ ਦੇ ਮਾਂ-ਬਾਪ ਨੂੰ ਸਾਰੇ ਮਾਮਲੇ ਬਾਰੇ ਦੱਸਿਆ ਪਰ ਇਸ ਦੇ ਬਾਵਜੂਦ ਉਹ ਬਾਜ਼ ਨਹੀਂ ਆਇਆ। ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਪੀੜਤ ਲੜਕੀ ਨੇ ਕਿਹਾ ਕਿ ਦੋਸ਼ੀ ਨੇ 25 ਮਈ ਨੂੰ ਉਸ ਦੀ 
ਨਾਨੀ ਦੇ ਘਰ ਆ ਕੇ ਮੁੜ ਜਬਰ- ਜ਼ਨਾਹ ਕੀਤਾ ਸੀ।
ਮਹਿਲਾ ਇੰਸਪੈਕਟਰ ਨੇ ਸ਼ੁਰੂ ਕੀਤੀ 
ਜਾਂਚ : ਪੁਲਸ ਵੱਲੋਂ ਦਰਜ ਕੀਤੇ ਗਏ ਕੇਸ ਦੀ ਜਾਂਚ ਇੰਸਪੈਕਟਰ ਜਸਕਰਨ ਕੌਰ ਨੇ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ 'ਚ ਜਬਰ-ਜ਼ਨਾਹ ਦੀ ਸ਼ਿਕਾਰ ਲੜਕੀ ਦਾ ਮੈਡੀਕਲ ਕਰਵਾਉਣ ਉਪਰੰਤ ਪੁਲਸ ਵੱਲੋਂ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


Related News