ਭਰਾ ਨਾਲ ਜਾ ਰਹੇ 14 ਸਾਲਾ ਬੱਚੇ ਦੇ ਗਲੇ 'ਚ ਫਸੀ ਚਾਈਨਾ ਡੋਰ, ਕੱਟੀਆਂ ਗਈਆਂ ਨਾੜਾਂ, ਹੋਈ ਦਰਦਨਾਕ ਮੌਤ

Friday, Feb 16, 2024 - 06:51 PM (IST)

ਭਰਾ ਨਾਲ ਜਾ ਰਹੇ 14 ਸਾਲਾ ਬੱਚੇ ਦੇ ਗਲੇ 'ਚ ਫਸੀ ਚਾਈਨਾ ਡੋਰ, ਕੱਟੀਆਂ ਗਈਆਂ ਨਾੜਾਂ, ਹੋਈ ਦਰਦਨਾਕ ਮੌਤ

ਆਦਮਪੁਰ (ਦਿਲਬਾਗੀ, ਚਾਂਦ)- ਆਦਮਪੁਰ ਦੇ ਮੁਹੱਲਾ ਅਜੀਤ ਨਗਰ ਦੇ 6ਵੀਂ ਕਲਾਸ ਦੇ ਵਿਦਿਆਰਥੀ ਜੈਵੀਰ ਸਿੰਘ ਪੁੱਤਰ ਸਤਵਿੰਦਰ ਸਿੰਘ ਦੇ ਗਲੇ ’ਚ ਚਾਈਨਾ ਡੋਰ ਫਸ ਜਾਣ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ। ਜੈਵੀਰ ਸਿੰਘ ਦੇ ਵੱਡੇ ਭਰਾ ਹਰਜੋਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਭਰਾ ਨਾਲ ਐਕਟਿਵਾ ’ਤੇ ਡਾਕਖਾਨੇ ਵਿਖੇ ਕਿਸੇ ਕੰਮ ਲਈ ਆਏ ਸਨ, ਜਦ ਦੋਵੇਂ ਭਰਾ ਦਾਣਾ ਮੰਡੀ ਆਦਮਪੁਰ ਤੋਂ ਅਜੀਤ ਨਗਰ ਨੂੰ ਜਾ ਰਹੇ ਸਨ ਤਾਂ ਰਸਤੇ ’ਚ ਲਟਕ ਰਹੀਂ ਚਾਈਨਾ ਡੋਰ ਉਸ ਦੇ ਛੋਟੇ ਭਰਾ ਜੈਵੀਰ ਸਿੰਘ ਦੇ ਗਲੇ ’ਚ ਫਸ ਗਈ, ਜਿਸ ਕਾਰਨ ਉਸ ਦੀਆਂ ਨਾੜਾਂ ਕੱਟੀਆਂ ਗਈਆਂ ਅਤੇ ਉਹ ਲਹੂ-ਲੁਹਾਨ ਹੋ ਗਿਆ।

ਇਹ ਵੀ ਪੜ੍ਹੋ:  ਜਲੰਧਰ 'ਚ ਵੱਡੀ ਵਾਰਦਾਤ: ਤੇਜ਼ਧਾਰ ਹਥਿਆਰ ਵਿਖਾ ਲੁਟੇਰਿਆਂ ਨੇ ਕਾਰੋਬਾਰੀ ਤੋਂ ਲੁੱਟੀ ਲੱਖਾਂ ਦੀ ਨਕਦੀ

PunjabKesari

ਉਸ ਨੇ ਡੋਰ ਨੂੰ ਕੱਟਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਕੱਟ ਨਾ ਹੋਈ| ਉਸ ਨੇ ਜ਼ਖ਼ਮੀ ਭਰਾ ਨੂੰ ਹਸਪਤਾਲ ਲਿਜਾਣ ਲਈ ਆਉਂਦੇ ਹੋਏ ਲੋਕਾਂ ਕੋਲੋਂ ਮਦਦ ਦੀ ਮੰਗ ਕੀਤੀ ਪਰ ਕਿਸੇ ਨੇ ਮਦਦ ਨਾ ਕੀਤੀ। ਉਸ ਨੇ ਆਪਣੇ ਗੁਆਂਢੀ ਨੂੰ ਫੋਨ ਕਰਕੇ ਬੁਲਾਇਆ ਤਾਂ ਜ਼ਖ਼ਮੀ ਭਰਾ ਨੂੰ ਸਿਵਲ ਹਸਪਤਾਲ ਆਦਮਪੁਰ ਵਿਖੇ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕ ਜੈਵੀਰ ਸਿੰਘ ਕਾਨਵੈਂਟ ਸਕੂਲ ਦਾ 6ਵੀਂ ਵਿਦਿਆਰਥੀ ਸੀ। ਆਦਮਪੁਰ ਦੇ ਲੋਕਾਂ ਨੇ ਪੁਲਸ ਅਤੇ ਸਿਵਲ ਪ੍ਰਸ਼ਾਸਨ ਕੋਲੋ ਮੰਗ ਕੀਤੀ ਕਿ ਪਾਬੰਦੀਸ਼ੁਦਾ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਕਿ ਇਸ ਡੋਰ ਨਾਲ ਹੋਰ ਜਾਨਾਂ ਨਾ ਜਾਣ। ਇਸ ਸਬੰਧੀ ਆਦਮਪੁਰ ਪੁਲਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:  ਜਲੰਧਰ 'ਚ ਭਾਰਤ ਬੰਦ ਦਾ ਅਸਰ, ਬੱਸ ਸਟੈਂਡ 'ਤੇ ਛਾਇਆ ਸੰਨਾਟਾ, ਰੇਲਵੇ ਸਟੇਸ਼ਨ ’ਤੇ ਹਾਲਾਤ ਆਮ, ਵੇਖੋ ਤਸਵੀਰਾਂ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News