14 ਸਾਲਾ ਲੜਕੇ ਨੂੰ ਅਗਵਾ ਕਰਨ ''ਤੇ ਕੇਸ ਦਰਜ

Tuesday, Sep 19, 2017 - 06:20 AM (IST)

14 ਸਾਲਾ ਲੜਕੇ ਨੂੰ ਅਗਵਾ ਕਰਨ ''ਤੇ ਕੇਸ ਦਰਜ

ਹੁਸ਼ਿਆਰਪੁਰ,(ਅਸ਼ਵਨੀ)- ਸ਼ਾਮਚੁਰਾਸੀ 'ਚ ਰਹਿ ਰਹੇ ਇਕ ਪ੍ਰਵਾਸੀ ਪਰਿਵਾਰ ਦੇ 14 ਸਾਲਾ ਲੜਕੇ ਨੂੰ ਅਗਵਾ ਕਰਨ ਦੇ ਦੋਸ਼ 'ਚ ਥਾਣਾ ਬੁੱਲ੍ਹੋਵਾਲ ਦੀ ਪੁਲਸ ਨੇ ਧਾਰਾ 363 ਤਹਿਤ ਕੇਸ ਦਰਜ ਕੀਤਾ ਹੈ। 
ਪ੍ਰੀਤਮ ਪੁੱਤਰ ਪੱਲੂ ਰਾਮ ਵਾਸੀ ਰਾਜਾ ਦਾ ਮਜੋਲਾ, ਥਾਣਾ ਬਜੋਈ, ਜ਼ਿਲਾ ਮੁਰਾਦਾਬਾਦ (ਯੂ.ਪੀ.) ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਕਿਹਾ ਕਿ ਉਸ ਦਾ 14 ਸਾਲਾ ਲੜਕਾ ਪੁਸ਼ਪਿੰਦਰ 29 ਅਗਸਤ ਨੂੰ ਲਾਪਤਾ ਹੋ ਗਿਆ ਸੀ। ਉਸ ਨੇ ਸ਼ੱਕ ਪ੍ਰਗਟ ਕੀਤਾ ਕਿ ਉਸ ਦੇ ਲੜਕੇ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਵਰਗਲਾ ਕੇ ਅਗਵਾ ਕਰ ਲਿਆ ਹੈ। 
ਪੁਲਸ ਚੌਕੀ ਸ਼ਾਮਚੁਰਾਸੀ ਦੇ ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਲੜਕੇ ਨੂੰ ਬਰਾਮਦ ਕਰਨ ਤੇ ਅਗਵਾਕਾਰ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।


Related News