ਪੁਲਸ ਨੇ ਕਾਂਗਰਸੀ ਕੌਂਸਲਰ ਸਮੇਤ ਜੂਆ ਖੇਡਦੇ 14 ਵਿਅਕਤੀ ਕੀਤੇ ਗ੍ਰਿਫ਼ਤਾਰ
Wednesday, Oct 26, 2022 - 02:20 PM (IST)
ਗੁਰਦਾਸਪੁਰ (ਵਿਨੋਦ) : ਥਾਣਾ ਤਿੱਬੜ ਦੀ ਪੁਲਸ ਨੇ ਜੂਆ ਖੇਡਦੇ 14 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖ਼ਿਲਾਫ 13-3-67 ਗੈਂਬਲਿੰਗ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ’ਚ ਇਕ ਮੌਜੂਦਾ ਕਾਂਗਰਸੀ ਕੌਂਸਲਰ ਵਰਿੰਦਰ ਕੁਮਾਰ ਉਰਫ ਬਿੰਦੂ ਵੀ ਸ਼ਾਮਲ ਹੈ। ਪੁਲਸ ਨੇ ਦੋਸ਼ੀਆਂ ਤੋਂ 205, 550 ਰੁਪਏ ਭਾਰਤੀ ਕਰੰਸੀ ਨੋਟ ਅਤੇ 52 ਪੱਤੇ ਤਾਸ਼ ਵੀ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਅਮੈਨੂਅਲ ਮੱਲ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਗਸਤ ਕਰ ਰਹੇ ਸੀ।
ਇਸ ਦੌਰਾਨ ਮੁੱਖਬਰ ਦੀ ਇਤਲਾਹ ’ਤੇ ਘੁਰਾਲਾ ਬਾਈਪਾਸ ਮੁਕੇਰੀਆਂ ਰੋਡ ਗਲੀ ਵਿਚ ਚੁਬਾਰੇ ’ਤੇ ਰੇਡ ਕਰਕੇ ਦੋਸ਼ੀ ਨਿੰਮਾ ਪੁੱਤਰ ਮਹਿੰਦਰਪਾਲ ਸਿੰਘ ਵਾਸੀ ਨੋਸਹਿਰਾ ਮੱਝਾ ਸਿੰਘ, ਅਮਿਤ ਕੁਮਾਰ ਪੁੱਤਰ ਜਗਦੀਸ਼ ਰਾਜ ਵਾਸੀ ਪੰਛੀ ਕਲੋਨੀ, ਅੰਕੁਰ ਪੁੱਤਰ ਰਾਮ ਲੁਭਾਇਆ ਵਾਸੀ ਕ੍ਰਿਸ਼ਨਾ ਨਗਰ, ਅਦਿੱਤਿਆ ਪੁੱਤਰ ਜੋਗਿੰਦਰ, ਕੌਂਸਲਰ ਵਰਿੰਦਰ ਕੁਮਾਰ ਪੁੱਤਰ ਉਮ ਪ੍ਰਕਾਸ਼, ਪਵਨ ਕੁਮਾਰ ਪੁੱਤਰ ਰਾਮ ਮੂਰਤੀ ਵਾਸੀਆਂ ਬਹਿਰਾਮਪੁਰ ਰੋਡ ਗੁਰਦਾਸਪੁਰ, ਜਿੰਮੀ ਕਾਂਤ ਪੁੱਤਰ ਰਾਮ ਲਾਲ ਵਾਸੀ ਬਾਬੋਵਾਲ, ਲਖਵਿੰਦਰ ਪੁੱਤਰ ਕਰਮ ਚੰਦ ਵਾਸੀ ਮੰਡੀ ਗੁਰਦਾਸਪੁਰ, ਐਡਵਿਨ ਪੁੱਤਰ ਯੂਸਫ ਵਾਸੀ ਧਾਰੀਵਾਲ, ਅਸ਼ਵਨੀ ਕੁਮਾਰ ਪੁੱਤਰ ਗੋਪਾਲ ਦਾਸ, ਨਵਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਅਬੱਲਖੈਰ, ਜੰਗ ਬਹਾਦਰ ਪੁੱਤਰ ਮਦਨ ਮੋਹਨ, ਅੱਕਸ ਪੁੱਤਰ ਸਾਕਾ, ਦੀਪਕ ਸੈਣੀ ਪੁੱਤਰ ਦਵਿੰਦਰ ਸੈਣੀ ਵਾਸੀਆਂਨ ਗੁਰਦਾਸਪੁਰ ਨੂੰ ਜੂਆ ਖੇਡਦੇ ਕਾਬੂ ਕੀਤਾ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮੌਕੇ ਤੋਂ 205,550/-ਰੁਪਏ ਭਾਰਤੀ ਕਰੰਸੀ ਨੋਟ ਅਤੇ 52 ਪੱਤੇ ਤਾਸ ਬਰਾਮਦ ਹੋਏ ਹਨ। ਹਾਲਾਂ ਕਿ ਫੜੇ ਗਏ ਵਿਅਕਤੀਆਂ ਨੂੰ ਜ਼ਮਾਨਤ ਵੀ ਦੇ ਦਿੱਤੀ ਗਈ ਹੈ ਪਰ ਸ਼ਹਿਰ ਵਿਚ ਮਾਮਲੇ ਦੀ ਖੂਬ ਚਰਚਾ ਹੋ ਰਹੀ ਹੈ।