ਮਿੱਟੀ ਚੋਰੀ ਕਰਨ ਦੇ ਦੋਸ਼ ’ਚ 16 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ, 14 ਗ੍ਰਿਫ਼ਤਾਰ

Monday, Aug 19, 2024 - 02:59 PM (IST)

ਅਬੋਹਰ (ਸੁਨੀਲ) : ਥਾਣਾ ਖੂਈਆਂ ਸਰਵਰ ਦੀ ਪੁਲਸ ਨੇ ਮਿੱਟੀ ਚੋਰੀ ਕਰਨ ਦੇ ਦੋਸ਼ ਹੇਠ 16 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ 14 ਨੂੰ ਗ੍ਰਿਫ਼ਤਾਰ ਕੀਤਾ ਹੈ। ਹੌਲਦਾਰ ਅਮਨਦੀਪ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ। ਪੁਲਸ ਨੂੰ ਦਿੱਤੇ ਬਿਆਨਾਂ ’ਚ ਰਵਿੰਦਰ ਕੁਮਾਰ ਪੁੱਤਰ ਦਲੀਪ ਕੁਮਾਰ ਵਾਸੀ ਪਿੰਡ ਦੌਲਤਪੁਰਾ ਨੇ ਦੱਸਿਆ ਕਿ ਉਸ ਦੇ ਖੇਤ ਦੇ ਨਾਲ ਲੱਗਦੇ ਖਾਲੀ ਬੰਜਰ ਖੇਤ ਕਰੀਬ 25 ਕਿੱਲੇ ਜ਼ਮੀਨ ਵਿੱਚੋਂ ਉਕਤ ਲੋਕ ਮਿੱਟੀ ਚੋਰੀ ਕਰ ਰਹੇ ਸਨ।

ਇਨ੍ਹਾਂ 'ਚ ਗਗਨਦੀਪ ਸਿੰਘ ਪੁੱਤਰ ਬੱਗਾ ਸਿੰਘ ਵਾਸੀ ਪਿੰਡ ਪੱਟੀ ਬੀਲਾ , ਲਵਪ੍ਰੀਤ ਸਿੰਘ ਪੁੱਤਰ ਜਸਕਰਨ ਸਿੰਘ ਵਾਸੀ ਪਿੰਡ ਬੁਰਜ ਮੁਹਾਰ, ਮੋਨੂੰ ਰਾਮ, ਸੋਨੂੰ ਰਾਮ ਪੁੱਤਰਾਨ ਪ੍ਰਦੀਪ ਕੁਮਾਰ ਵਾਸੀ ਪਿੰਡ ਕੱਖਾਂਵਾਲੀ, ਰਾਮ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਪਿੰਡ ਦਲਮੀਰ ਖੇੜਾ, ਸੁਖਚੈਨ ਪੁੱਤਰ ਬੋਹੜ ਸਿੰਘ ਵਾਸੀ ਬੀਲਾਪੱਟੀ, ਧਰਮਵੀਰ ਪੁੱਤਰ ਹਰਜੀਤ ਸਿੰਘ ਵਾਸੀ ਝੋਟਿਆਂਵਾਲੀ, ਵੀਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਜੌੜਕੀਆਂ, ਸੁਖਰਾਜ ਸਿੰਘ ਪੁੱਤਰ ਪੱਪੀ ਸਿੰਘ ਵਾਸੀ ਪਿੰਡ ਵਹਾਵਲਵਾਸੀ, ਸੰਦੀਪ ਸਿੰਘ ਪੁੱਤਰ ਮੁਖਤਿਆਰ ਵਾਸੀ ਪਿੰਡ ਖੂਈਆ ਸਰਵਰ, ਜੋਗਰਾਜ ਪੁੱਤਰ ਕੁੰਭਾਰਾਮ ਵਾਸੀ ਸੱਪਾਂਵਾਲੀ, ਮਨਜੀਤ ਸਿੰਘ ਪੁੱਤਰ ਗੁਰਜੰਟ ਵਾਸੀ ਪਿੰਡ ਬਹਾਵਲਵਾਸੀ, ਮਨੋਜ ਕੁਮਾਰ ਪੁੱਤਰ ਝੂੰਨਾਬਾਬੂ ਵਾਸੀ ਦੌਲਤਪੁਰਾ, ਪ੍ਰਵੀਨ ਕੁਮਾਰ ਪੁੱਤਰ ਨਾਮਾਲੂਮ ਵਾਸੀ ਰਾਜਾਵਾਲੀ, ਜੀਤ ਰਾਮ ਪੁੱਤਰ ਨਾਮਾਲੁਮ ਵਾਸੀ ਤੇਲੂਪੁਰਾ ਮਿੱਟੀ ਪੁੱਟ ਕੇ ਟਰਾਲੀਆਂ ਰਾਹੀ ਲੈ ਗਏ। ਰਵਿੰਦਰ ਕੁਮਾਰ ਦੇ ਬਿਆਨਾਂ ’ਤੇ ਪੁਲਸ ਨੇ ਇਨ੍ਹਾਂ ਸਾਰਿਆਂ ਖ਼ਿਲਾਫ਼ ਕੇਸ ਦਰਜ ਕਰਕੇ 14 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਮਨਜੀਤ ਸਿੰਘ ਅਤੇ ਜੀਤ ਰਾਮ ਪੁਲਸ ਦੀ ਪਕੜ ਤੋਂ ਬਾਹਰ ਹਨ।


Babita

Content Editor

Related News