PGI ਟੀਮ ਵੱਲੋਂ ਲੋਕਾਂ ਦੇ ਲਏ ਗਏ ਬਲੱਡ ਸੈਂਪਲ ਦੀ ਰਿਪੋਰਟ ਅੱਜ ਤੱਕ ਨਹੀ ਮਿਲੀ
Wednesday, Apr 22, 2026 - 03:11 PM (IST)
ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਪੀ. ਜੀ. ਆਈ. ਚੰਡੀਗੜ੍ਹ ਦੀ ਟੀਮ ਵੱਲੋਂ ਪਿਛਲੇ ਸਾਲ 24 ਦਸੰਬਰ 2025 ਨੂੰ ਮੰਡੀ ਗੁਰੂਹਰਸਹਾਏ ਵਿਖ਼ੇ ਵੱਖ-ਵੱਖ ਥਾਵਾਂ 'ਤੇ ਮਰੀਜ਼ਾਂ ਦੇ 40 ਦੇ ਕਰੀਬ ਬਲੱਡ ਦੇ ਸੈਂਪਲ ਲਏ ਗਏ, ਜਿਨ੍ਹਾਂ ਦੀ ਰਿਪੋਰਟ ਅੱਜ ਤੱਕ ਲੋਕਾ ਨੂੰ ਨਹੀਂ ਮਿਲੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਪਣਾ ਨਾਮ ਨਾ ਦੱਸਦੇ ਹੋਏ ਬਜ਼ੁਰਗ ਵਿਅਕਤੀ ਨੇ ਦੱਸਿਆ ਕਿ ਪਿਛਲੇ ਸਾਲ 24 ਦਸੰਬਰ 2025 ਨੂੰ ਮੰਡੀ ਗੁਰੂਹਰਸਹਾਏ ਵਿਖੇ ਪੀ. ਜੀ. ਆਈ. (ਚੰਡੀਗੜ੍ਹ) ਤੋਂ ਆਈ ਸਿਹਤ ਵਿਭਾਗ ਦੀ ਟੀਮ ਵੱਲੋਂ ਸ਼ਹਿਰ ਦੇ ਹਸਪਤਾਲ ਦੇ ਸਟਾਫ਼ ਨੂੰ ਨਾਲ ਲੈ ਕੇ ਸਥਾਨਕ ਧਾਣਕ ਬਸਤੀ, ਬਸਤੀ ਗੁਰੂ ਕਰਮ ਸਿੰਘ ਵਾਲੀ ਤੇ ਹੋਰ ਕਈ ਵੱਖ-ਵੱਖ ਥਾਵਾਂ 'ਤੇ 5 ਸਾਲ ਤੋਂ ਲੈ ਕੇ 75 ਸਾਲ ਤੱਕ ਦੀ ਉਮਰ ਦੇ ਬੱਚੇ ਅਤੇ ਲੋਕਾਂ ਦੇ ਡਿਪਥੀਰੀਆ, ਪਰਟੂਸਿਸ ਅਤੇ ਟੈਟਨਸ ਲਈ ਸੁਰੱਖਿਆਤਮਕ ਐਂਟੀਬਾਡੀ ਟਾਈਟਰਾਂ ਦਾ ਸੇਰੋਪ੍ਰੀਵੈਲੈਂਸ ਕੀਤਾ ਗਿਆ ਕਿ ਕਿਸ ਵਿੱਚ ਕਿੰਨੀ ਇਮਿਊਨਿਟੀ ਹੈ, ਦੇ ਲਈ ਬਲੱਡ ਸੈਂਪਲ ਗਏ।
ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੇ ਵਟਸਐਪ ਨੰਬਰ 'ਤੇ ਇੱਕ ਮਹੀਨੇ ਦੇ ਅੰਦਰ ਉਨ੍ਹਾਂ ਨੂੰ ਇਸ ਬਲੱਡ ਸੈਂਪਲ ਦੀ ਰਿਪੋਰਟ ਮਿਲ ਜਾਵੇਗੀ, ਜੋ ਕਿ ਚਾਰ ਮਹੀਨੇ ਦੇ ਕਰੀਬ ਸਮਾਂ ਬੀਤ ਜਾਣ 'ਤੇ ਅੱਜ ਤੱਕ ਕਿਸੇ ਵੀ ਮਰੀਜ਼ ਨੂੰ ਬਲੱਡ ਸੈਂਪਲ ਦੀ ਰਿਪੋਰਟ ਨਹੀਂ ਮਿਲੀ ਹੈ, ਜੋ ਕਿ ਚਰਚਾ ਦਾ ਵਿਸ਼ਾ ਹੈ। ਇਸ ਦੌਰਾਨ ਜਿਨ੍ਹਾਂ ਲੋਕਾਂ ਨੇ ਬਲੱਡ ਸੈਂਪਲ ਦਿੱਤੇ ਹਨ, ਉਨ੍ਹਾਂ ਨੇ ਪੀ. ਜੀ. ਆਈ. ਚੰਡੀਗੜ੍ਹ ਤੋਂ ਆਈ ਟੀਮ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਰਿਪੋਰਟ ਮੋਬਾਇਲ 'ਤੇ ਜਲਦੀ ਭੇਜੀ ਜਾਵੇ। ਜੇਕਰ ਰਿਪੋਰਟ ਜਲਦੀ ਨਹੀਂ ਆਉਂਦੀ ਤਾਂ ਉਹ ਅੱਗੇ ਤੋਂ ਸਿਹਤ ਵਿਭਾਗ ਟੀਮ ਵੱਲੋਂ ਸਮੇਂ-ਸਮੇਂ 'ਤੇ ਕੀਤੇ ਜਾਂਦੇ ਕਾਰਜਾਂ 'ਚ ਸਹਿਯੋਗ ਨਹੀਂ ਕਰਨਗੇ, ਜਿਸ ਦੀ ਜ਼ਿੰਮੇਵਾਰੀ ਸਿਹਤ ਵਿਭਾਗ ਟੀਮ ਦੀ ਹੋਵੇਗੀ।
