ਲੁਧਿਆਣਾ ਜ਼ਿਲ੍ਹੇ ''ਚ ਕੋਰੋਨਾ ਦੇ 135 ਨਵੇਂ ਮਰੀਜ਼ ਆਏ ਸਾਹਮਣੇ, 2 ਦੀ ਮੌਤ

Monday, Dec 07, 2020 - 12:29 AM (IST)

ਲੁਧਿਆਣਾ ਜ਼ਿਲ੍ਹੇ ''ਚ ਕੋਰੋਨਾ ਦੇ 135 ਨਵੇਂ ਮਰੀਜ਼ ਆਏ ਸਾਹਮਣੇ, 2 ਦੀ ਮੌਤ

ਲੁਧਿਆਣਾ, (ਸਹਿਗਲ)– ਮਹਾਨਗਰ ’ਚ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਘੱਟ ਹੋ ਰਹੀ ਟੈਸਟਿੰਗ ਦੇ ਬਾਵਜੂਦ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਧੀ ਹੈ। ਅੱਜ 135 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ’ਚੋਂ 114 ਜ਼ਿਲ੍ਹੇ ਦੇ ਰਹਿਣ ਵਾਲੇ ਹਨ ਜਦਕਿ 21 ਮਰੀਜ਼ ਦੂਜੇ ਜ਼ਿਲ੍ਹਿਆਂ ਨਾਲ ਸਬੰਧਤ ਹਨ। ਜ਼ਿਲੇ ਦੇ ਹਸਪਤਾਲਾਂ ’ਚ ਅੱਜ ਦੋਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋਈ ਹੈ। ਇਨ੍ਹਾਂ ’ਚੋਂ ਇਕ ਜਲੰਧਰ ਅਤੇ ਇਕ ਸੰਗਰੂਰ ਦਾ ਰਹਿਣ ਵਾਲਾ ਹੈ। ਅੱਜ ਸਾਹਮਣੇ ਆਏ ਪਾਜ਼ੇਟਿਵ ਮਰੀਜ਼ਾਂ ਵਿਚੋਂ ਦੋ ਹੈਲਥ ਕੇਅਰ ਵਰਕਰ ਵੀ ਸ਼ਾਮਲ ਹਨ।

ਜ਼ਿਲ੍ਹੇ ’ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 23,452 ਹੋ ਗਈ ਹੈ। ਇਨ੍ਹਾਂ ’ਚੋਂ 917 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 3358 ਪਾਜ਼ੇਟਿਵ ਮਰੀਜ਼ ਦੂਜੇ ਜ਼ਿਲ੍ਹਿਆਂ ਅਤੇ ਰਾਜਾਂ ਦੇ ਰਹਿਣ ਵਾਲੇ ਹਨ। ਇਨ੍ਹਾਂ ’ਚੋਂ 397 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੂਜੇ ਪਾਸੇ ਕੋਰੋਨਾ ਦੇ 21,624 ਮਰੀਜ਼ ਠੀਕ ਹੋ ਚੁੱਕੇ ਹਨ। ਜ਼ਿਲ੍ਹੇ ਵਿਚ 911 ਐਕਟਿਵ ਮਰੀਜ਼ ਦੱਸੇ ਜਾਂਦੇ ਹਨ।

2983 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ

ਜ਼ਿਲ੍ਹੇ ਵਿਚ ਅੱਜ 2983 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ’ਚੋਂ 2440 ਸੈਂਪਲ ਸਿਹਤ ਵਿਭਾਗ, ਜਦਕਿ 569 ਸੈਂਪਲ ਨਿੱਜੀ ਹਸਪਤਾਲ ਅਤੇ ਲੈਬਸ ਵੱਲੋਂ ਲਏ ਗਏ। 3597 ਮਰੀਜ਼ਾਂ ਦੇ ਸੈਂਪਲ ਪੈਂਡਿੰਗ ਸਿਹਤ ਵਿਭਾਗ ਵੱਲੋਂ ਸ਼ੱਕੀ ਮਰੀਜ਼ਾਂ ਦੇ ਭੇਜੇ ਗਏ ਸੈਂਪਲ ’ਚੋਂ 3597 ਮਰੀਜ਼ਾਂ ਦੇ ਸੈਂਪਲ ਹੁਣ ਪੈਂਡਿੰਗ ਹਨ।

206 ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ’ਚ ਭੇਜਿਆ

ਜ਼ਿਲ੍ਹਾ ਸਿਹਤ ਵਿਭਾਗ ਦੀਆਂ ਟੀਮਾਂ ਨੇ ਅੱਜ ਸਕ੍ਰੀਨਿੰਗ ਦੇ ਉਪਰੰਤ 206 ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ’ਚ ਭੇਜਿਆ ਹੈ। ਸਿਹਤ ਅਧਿਕਾਰੀ ਅਨੁਸਾਰ ਟੀਮਾਂ ਵੱਲੋਂ ਅੱਜ 222 ਸ਼ੱਕੀ ਮਰੀਜ਼ਾਂ ਦੀ ਸਕ੍ਰੀਨਿੰਗ ਕੀਤੀ ਗਈ। ਜਿਨ੍ਹਾਂ ਵਿਚ 22 ਮਰੀਜ਼ਾਂ ਵਿਚ ਕੋਰੋਨਾ ਦੇ ਲੱਛਣ ਦਿਖੇ, ਜਦਕਿ ਬਾਕੀ ਮਰੀਜ਼ ਆਸਿੰਪਟੋਮੈਟਿਕ ਸਨ। ਉਨ੍ਹਾਂ ਦੱਸਿਆ ਕਿ ਵਰਤਮਾਨ ਵਿਚ 2412 ਮਰੀਜ਼ ਹੋਮ ਕੁਆਰੰਟਾਈਨ ਵਿਚ ਰਹਿ ਰਹੇ ਹਨ, ਜਦਕਿ ਹੋਮ ਆਈਸੋਲੇਸ਼ਨ ਵਿਚ 669 ਮਰੀਜ਼ ਹਨ।

4 ਮਰੀਜ਼ਾਂ ਦੀ ਹਾਲਤ ਗੰਭੀਰ

ਸਿਹਤ ਅਧਿਕਾਰੀ ਅਨੁਸਾਰ ਜ਼ਿਲੇ ਦੇ ਹਸਪਤਾਲ ਵਿਚਾਂ ਵਿਚ 4 ਕੋਰੋਨਾ ਵਾਇਰਸ ਮਰੀਜ਼ਾਂ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਇਨ੍ਹਾਂ ਵਿਚੋਂ ਇਕ ਮਰੀਜ਼ ਜ਼ਿਲੇ ਦਾ ਰਹਿਣ ਵਾਲਾ ਹੈ, ਜਦਕਿ ਬਾਕੀ ਤਿੰਨ ਦੂਜੇ ਜ਼ਿਲਿਆਂ ਆਦਿ ਦੇ ਰਹਿਣ ਵਾਲੇ ਹਨ।

ਸਰਕਾਰੀ ’ਚ 18, ਨਿੱਜੀ ਹਸਪਤਾਲਾਂ ’ਚ 211 ਮਰੀਜ਼

ਸਰਕਾਰੀ ਹਸਪਤਾਲਾਂ ’ਚ ਵਰਤਮਾਨ ਵਿਚ ਕੋਰੋਨਾ ਵਾਇਰਸ ਦੇ 18 ਮਰੀਜ਼ ਭਰਤੀ ਹਨ, ਜਦਕਿ ਨਿੱਜੀ ਹਸਪਤਾਲਾਂ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 211 ਹੈ। ਰੋਜ਼ ਸਾਹਮਣੇ ਆਉਣ ਵਾਲੇ ਪਾਜ਼ੇਟਿਵ ਮਰੀਜ਼ਾਂ ਵਿਚ ਜ਼ਿਆਦਾਤਰ ਨੂੰ ਹੋਮ ਆਈਸੋਲੇਸ਼ਨ ਅਤੇ ਹੋਮ ਕੁਆਰੰਟਾਈਨ ’ਚ ਭੇਜਿਆ ਜਾ ਰਿਹਾ ਹੈ, ਮਤਲਬ ਕਿ ਮਰੀਜ਼ਾਂ ਨੂੰ ਮਰੀਜ਼ਾਂ ਦੇ ਘਰਾਂ ’ਚ ਹੀ ਰੱਖਿਆ ਜਾ ਰਿਹਾ ਹੈ। ਇਸ ਨਾਲ ਸਰਕਾਰੀ ਹਸਪਤਾਲਾਂ ’ਤੇ ਬੋਝ ਕਾਫੀ ਘੱਟ ਹੋ ਗਿਆ ਹੈ।


author

Bharat Thapa

Content Editor

Related News