ਸੁਸ਼ਾਂਤ ਰਾਜਪੂਤ ਦੀ ਮੌਤ ਕਾਰਨ ਸਦਮੇ ''ਚ ਸੀ ਬੱਚਾ, ਚੁੱਕਿਆ ਖੌਫਨਾਕ ਕਦਮ

Monday, Jul 13, 2020 - 12:55 PM (IST)

ਸੁਸ਼ਾਂਤ ਰਾਜਪੂਤ ਦੀ ਮੌਤ ਕਾਰਨ ਸਦਮੇ ''ਚ ਸੀ ਬੱਚਾ, ਚੁੱਕਿਆ ਖੌਫਨਾਕ ਕਦਮ

ਜ਼ੀਰਕਪੁਰ (ਗੁਰਪ੍ਰੀਤ) : ਜ਼ੀਰਕਪੁਰ-ਪਟਿਆਲਾ ਰੋਡ ਸਥਿਤ ਸਵਾਸਤਿਕ ਵਿਹਾਰ ਵਾਸੀ ਇਕ 13 ਸਾਲਾ ਬੱਚੇ ਨੇ ਪੱਖੇ ਨਾਲ ਫਾਹਾ ਲਾ ਕੇ ਜਾਨ ਦੇ ਦਿੱਤੀ। ਪੁਲਸ ਦੀ ਮੁੱਢਲੀ ਜਾਂਚ 'ਚ ਪਤਾ ਲੱਗਾ ਕਿ ਉਹ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀਆਂ ਫਿਲਮਾਂ ਕਾਫ਼ੀ ਵੇਖਦਾ ਸੀ। ਹੋ ਸਕਦਾ ਹੈ ਕਿ ਉਦੋਂ ਉਸ ਨੇ ਸੁਸ਼ਾਂਤ ਵਾਂਗ ਖੁਦਕੁਸ਼ੀ ਕਰ ਲਈ ਹੋਵੇ।

ਇਹ ਵੀ ਪੜ੍ਹੋ : ਕੋਰੋਨਾ ਕਾਰਨ ਵਿਗੜੇ ਹਾਲਾਤਾਂ ਵਾਲੇ ਸ਼ਹਿਰਾਂ ਦੀ ਸੂਚੀ 'ਚ 'ਚੰਡੀਗੜ੍ਹ' 10ਵੇਂ ਨੰਬਰ 'ਤੇ

ਫਿਲਹਾਲ ਪੁਲਸ ਨੇ ਬੱਚੇ ਦੀ ਲਾਸ਼ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਸੋਮਵਾਰ ਨੂੰ ਮ੍ਰਿਤਕ ਬੱਚੇ ਦਾ ਪੋਸਟਮਾਰਟਮ ਹੋਵੇਗਾ। ਏ. ਐੱਸ. ਆਈ. ਰਮੇਸ਼ ਲਾਲ ਨੇ ਦੱਸਿਆ ਕਿ ਨਿਵਣ (13) ਪੁੱਤਰ ਰਾਜਪਾਲ ਮਕਾਨ ਨੰਬਰ 777/6ਬੀ ਸਵਾਸਤਿਕ ਵਿਹਾਰ 'ਚ ਰਹਿੰਦਾ ਸੀ। ਪੁਲਸ ਮੁਤਾਬਕ ਨਿਵਣ ਨੇ ਆਪਣੇ ਘਰ ਦੇ ਕਮਰੇ 'ਚ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ।

ਇਹ ਵੀ ਪੜ੍ਹੋ : ਡਾਕਟਰਾਂ ਦੀ ਮਿਹਨਤ ਰੰਗ ਲਿਆਈ, ਬਚ ਗਈ ਕੋਰੋਨਾ ਦੇ ਗੰਭੀਰ ਮਰੀਜ਼ ਦੀ ਜਾਨ

ਘਟਨਾ ਦੇ ਸਮੇਂ ਮ੍ਰਿਤਕ ਦੀ ਮਾਂ ਅਤੇ ਪਿਤਾ ਕਿਸੇ ਕੰਮ ਲਈ ਗਏ ਹੋਏ ਸਨ ਅਤੇ ਉਸ ਦਾ ਵੱਡਾ ਭਰਾ ਆਪਣੇ ਕਮਰੇ 'ਚ ਸੁੱਤਾ ਪਿਆ ਸੀ। ਸ਼ਾਮ ਨੂੰ ਜਦੋਂ ਘਰ ਵਾਲਿਆਂ ਨੇ ਨਿਵਣ ਦੇ ਕਮਰੇ 'ਚ ਜਾ ਕੇ ਦੇਖਿਆ ਤਾਂ ਨਿਵਣ ਪੱਖੇ ਨਾਲ ਲਟਕ ਰਿਹਾ ਸੀ, ਉਸ ਤੋਂ ਬਾਅਦ ਤੁਰੰਤ ਉਸ ਨੂੰ ਸੈਕਟਰ-32 ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। 
ਇਹ ਵੀ ਪੜ੍ਹੋ : ਪੰਜਾਬੀਆਂ ਨੂੰ ਹਰਿਆਣਾ ਦੀ ਤਰਜ਼ 'ਤੇ ਨਹੀਂ ਮਿਲੇਗਾ 'ਨੌਕਰੀਆਂ' 'ਚ ਕੋਟਾ, ਕੈਪਟਨ ਨੇ ਕੀਤਾ ਇਨਕਾਰ


author

Babita

Content Editor

Related News