ਦੁੱਖਦਾਇਕ : ਡੇਂਗੂ ਕਾਰਨ 13 ਸਾਲਾ ਬੱਚੇ ਦੀ ਮੌਤ

Saturday, Oct 16, 2021 - 03:08 PM (IST)

ਦੁੱਖਦਾਇਕ : ਡੇਂਗੂ ਕਾਰਨ 13 ਸਾਲਾ ਬੱਚੇ ਦੀ ਮੌਤ

ਬਨੂੜ (ਗੁਰਪਾਲ) : ਕੋਰੋਨਾ ਵਰਗੀ ਭਿਆਨਕ ਮਹਾਮਾਰੀ ਤੋਂ ਬਾਅਦ ਬਨੂੜ ਇਲਾਕੇ ’ਚ ਡੇਂਗੂ ਨੇ ਵੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਬੀਤੀ ਦੇਰ ਰਾਤ ਡੇਂਗੂ ਕਾਰਨ ਬਨੂੜ ਦੇ ਵਾਰਡ ਨੰਬਰ 6 ਦੇ ਵਸਨੀਕ ਸੁਰਿੰਦਰਪਾਲ ਸਿੰਘ ਸੋਨੂੰ ਦੇ 13 ਸਾਲਾ ਪੁੱਤਰ ਦਿਲਪ੍ਰੀਤ ਸਿੰਘ ਅਸੀਸ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਦਿਲਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਨੂੰ 2 ਦਿਨ ਪਹਿਲਾਂ ਬੁਖਾਰ ਹੋ ਗਿਆ ਸੀ, ਜਿਸ ਦੀ ਦਵਾਈ ਉਨ੍ਹਾਂ ਨੇ ਨਿੱਜੀ ਹਸਪਤਾਲ ’ਚੋਂ ਲੈ ਲਈ ਸੀ। ਦਿਲਪ੍ਰੀਤ ਦੇ ਖੂਨ ਦੇ ਸੈਂਪਲ ਲੈ ਕੇ ਜਾਂਚ ਲਈ ਲੈਬਾਰਟਰੀ ਭੇਜੇ ਗਏ ਜਿਥੇ ਉਸ ਦੇ ਡੇਂਗੂ ਦੀ ਪੁਸ਼ਟੀ ਹੋਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 2 ਦਿਨ ਦਵਾਈ ਲੈਣ ਤੋਂ ਬਾਅਦ ਨਾਬਾਲਿਗ ਮੁੰਡਾ ਬੁਖਾਰ ਤੋਂ ਠੀਕ ਸੀ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਮੁੰਡੇ ਦੀ ਅਚਾਨਕ ਤਬੀਅਤ ਖ਼ਰਾਬ ਹੋ ਗਈ। ਉਸ ਨੂੰ ਇਲਾਜ ਲਈ ਨੀਲਮ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਬੀਤੀ ਦੇਰ ਸ਼ਾਮ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਦੁੱਖਦਾਇਕ ਖ਼ਬਰ :  ਸਕੂਲ ਤੋਂ ਪਰਤ ਰਹੇ ਵਿਦਿਆਰਥੀ ਦੀ ਸੜਕ ਹਾਦਸੇ ਵਿਚ ਮੌਤ

ਡਾਕਟਰਾਂ ਦਾ ਕਹਿਣਾ ਹੈ ਕਿ ਡੇਂਗੂ ਦੀ ਭਿਆਨਕ ਬੀਮਾਰੀ ਕਾਰਨ ਬੱਚੇ ਦੀ ਕਿਡਨੀ, ਲੀਵਰ ਅਤੇ ਹਾਰਟ ਨੁਕਸਾਨਿਆ ਗਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋਈ ਹੈ। ਦੱਸਣਯੋਗ ਹੈ ਕਿ ਮ੍ਰਿਤਕ ਦਿਲਪ੍ਰੀਤ ਅਸੀਸ ਦੀ ਮਾਤਾ ਦੀ ਪਿਛਲੇ ਸਾਲ ਨਵੰਬਰ ’ਚ ਹੀ ਕੈਂਸਰ ਦੀ ਭਿਆਨਕ ਬੀਮਾਰੀ ਕਾਰਨ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ : ਡੇਂਗੂ ਨਾਲ ਨਜਿੱਠਣ ਲਈ ਸਿਹਤ ਵਿਭਾਗ ਵਲੋਂ ਸੂਬੇ ਭਰ ’ਚ ਕੀਤੀ ਜਾਵੇਗੀ ਹਸਪਤਾਲਾਂ ਦੀ ਚੈਕਿੰਗ : ਸੋਨੀ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News