ਗਊਆਂ ਦੀ ਹੱਤਿਆ ਕਰਨ ਦੇ ਦੋਸ਼ ’ਚ 13 ਪ੍ਰਵਾਸੀ ਵਿਅਕਤੀ ਕਾਬੂ, 7 ਦਿਨਾਂ ਪੁਲਸ ਰਿਮਾਂਡ ’ਤੇ

08/08/2023 1:07:47 PM

ਜਲੰਧਰ/ਅਲਾਵਲਪੁਰ (ਮਾਹੀ, ਬੰਗੜ) : ਧੋਗੜੀ ਰੋਡ ਦੇ ਉਦਯੋਗਿਕ ਖੇਤਰ ’ਚ ਫੈਕਟਰੀ ’ਚ ਗਾਂ ਦੇ ਮਾਸ ਦਾ ਵੱਡੇ ਪੱਧਰ ’ਤੇ ਵਪਾਰ ਕੀਤਾ ਜਾਂਦਾ ਸੀ। ਇਹ ਫੈਕਟਰੀ ਕਾਫੀ ਸਮੇਂ ਤੋਂ ਬੰਦ ਪਈ ਹੋਈ ਸੀ। ਇਸ ਫੈਕਟਰੀ ’ਚ ਗਾਂ ਦੇ ਮਾਸ ਦਾ ਕਾਰੋਬਾਰ ਚਲ ਰਿਹਾ ਸੀ। ਪਿਛਲੇ ਦਿਨੀਂ ਇਸ ਦਾ ਪਰਦਾਫਾਸ਼ ਦਿਹਾਤ ਪੁਲਸ ਤੇ ਗਉ ਸੇਵਾ ਦਲ ਦੇ ਸਹਿਯੋਗ ਨਾਲ ਕੀਤਾ ਗਿਆ, ਜਿਸ ਤੋਂ ਬਾਅਦ ਸਵੇਰੇ ਜਲੰਧਰ ਦਿਹਾਤ ਦੇ ਐੱਸ. ਐੱਸ. ਪੀ. ਮੁੱਖਵਿੰਦਰ ਸਿੰਘ ਭੁੱਲਰ, ਐੱਸ. ਪੀ. ਮਨਪ੍ਰੀਤ ਸਿੰਘ ਢਿੱਲੋਂ, ਡੀ. ਐੱਸ. ਪੀ. ਸੁਰਿੰਦਰ ਪਾਲ ਧੋਗੜੀ, ਡੀ. ਐੱਸ. ਪੀ. ਆਦਮਪੁਰ ਵਿਜੇ ਕੁੰਵਰਪਾਲ, ਐੱਸ. ਐੱਚ. ਓ. ਮਨਜੀਤ ਸਿੰਘ, ਇੰਸਪੈਕਟਰ ਬਿਕਰਮਜੀਤ ਸਿੰਘ, ਅਰਸ਼ਪ੍ਰੀਤ ਕੌਰ ਅਤੇ ਹੋਰ ਅਧਿਕਾਰੀ ਮੌਕੇ ’ਤੇ ਜਾਇਜ਼ਾ ਲੈਣ ਪਹੁੰਚੇ। ਐੱਸ. ਐੱਸ. ਪੀ. ਮੁਖਵਿੰਦਰ ਸਿੰਘ ਭੁੱਲਰ ਨੇ ਨੇਹਾ ਟੋਕਾ ਦੀ ਬੰਦ ਪਈ ਪੁਰਾਣੀ ਫੈਕਟਰੀ ’ਚ ਗਊਆਂ ਦਾ ਮਾਸ ਲਿਆ ਕੇ ਸਾਫ ਕਰਕੇ ਪੈਕ ਕਰ ਕੇ ਵੱਖ-ਵੱਖ ਥਾਵਾਂ ’ਤੇ ਸਪਲਾਈ ਕੀਤਾ ਜਾਂਦਾ ਸੀ। ਇਸ ਸਬੰਧੀ ਦਿਹਾਤ ਪੁਲਸ ਨੇ ਮੌਕੇ ਤੋਂ 13 ਲੋਕਾਂ ਨੂੰ ਕਾਬੂ ਕੀਤਾ। ਉਨ੍ਹਾਂ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਪ੍ਰਵਾਸੀ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਹ ਮੌਕੇ ’ਤੇ ਪਹੁੰਚੇ ਅਤੇ ਬੀਫ ਨਾਲ ਭਰਿਆ ਇਕ ਕੰਟੇਨਰ ਜ਼ਬਤ ਕੀਤਾ ਗਿਆ ਤੇ ਗ੍ਰਿਫਤਾਰ ਕੀਤੇ ਗਏ 13 ਨੌਜਵਾਨਾਂ ਤੋ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਕੰਟੇਨਰ ਨੂੰ ਜ਼ਬਤ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਨੇਹਾ ਟੋਕਾ ਫੈਕਟਰੀ ਦਾ ਮਾਲਕ ਫਰਾਰ ਹੈ। ਪੁਲਸ ਫੈਕਟਰੀ ਦੇ ਮਾਲਕ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ।

ਇਹ ਵੀ ਪੜ੍ਹੋ : ਮੋਹਾਲੀ ਦੀ ਸਿਆਸਤ : ਵੋਟ ਬੈਂਕ ਖਿੱਚਣ ਲਈ ਨਵੀਂ-ਨਵੀਂ ਰਣਨੀਤੀ ਅਪਣਾ ਰਹੇ ਸਿਆਸਤਦਾਨ

ਸੂਤਰਾਂ ਦਾ ਕਹਿਣਾ ਹੈ ਕਿ ਨੇਹਾ ਟੋਕਾ ਫੈਕਟਰੀ ਨਾਲ ਦੋ ਹੋਰ ਫੈਕਟਰੀ ਮਾਲਕਾਂ ਦੀ ਭਾਈਵਾਲੀ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮੇਰਠ ਵਾਸੀ ਦੋਸ਼ੀ ਇਮਰਾਨ ਕੁਰੈਸ਼ੀ ਅਤੇ ਉਸਦੇ ਭਰਾ ਉੱਪਰ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਵਲੋਂ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਗਊ ਰੱਖਿਆ ਦਲ ਦੇ ਮੁਖੀ ਨੇ ਇਸ ਬਾਰੇ ਪੁਲਸ ਨੂੰ ਸ਼ਿਕਾਇਤ ਕੀਤੀ ਸੀ, ਜਿਨ੍ਹਾਂ ’ਚ ਕੀਮਤੀ ਭਗਤ ਗਊ ਰੱਖਿਆ ਦਲ ਸਾਬਕਾ ਚੇਅਰਮੈਨ, ਰੋਹਿਤ ਜੋਸ਼ੀ (ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ), ਪ੍ਰਸ਼ਾਂਤ ਸ਼ਰਮਾ ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ, ਕਰਨ ਕਪੂਰ ਜ਼ਿਲ੍ਹਾ ਪ੍ਰਧਾਨ, ਸਤੀਸ਼ ਕੁਮਾਰ ਗਊ ਰੱਖਿਆ ਦਲ ਰਾਜਪੁਰਾ, ਸੰਦੀਪ ਵਰਮਾ ਰਾਜਪੁਰਾ ਸਹਾਰਾ ਦਲ ਅਤੇ ਉਨ੍ਹਾਂ ਦੀ ਟੀਮ ਨੇ ਆਦਮਪੁਰ ਥਾਣੇ ਦੇ ਐੱਸ. ਐੱਚ. ਓ. ਮਨਜੀਤ ਸਿੰਘ ਨੂੰ ਸੂਚਿਤ ਕੀਤਾ ਅਤੇ ਪੁਲਸ ਪਾਰਟੀ ਮੌਕੇ ’ਤੇ ਪਹੁੰਚ ਗਈ। ਉਨ੍ਹਾਂ ਨੇ ਦੱਸਿਆ ਕਿ ਥਾਣਾ ਆਦਮਪੁਰ ਵਿਖੇ ਉਨ੍ਹਾਂ13 ਵਿਅਕਤੀਆਂ ਖ਼ਿਲਾਫ਼ ਗਾਊਂ ਕਸੀ ਐਕਟ 3,5,8/ 1955 / 295.ਏ,153 ਏ,428,429,120 ਬੀ, ਆਈ. ਪੀ. ਸੀ. ਦੇ ਅਧੀਨ ਪਰਚਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ। ਫੜੇ ਗਏ ਵਿਅਕਤੀਆਂ ਨੂੰ ਮਾਣ ਯੋਗ ਅਦਾਲਤ ਪੇਸ਼ ਕਰ 7 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਇਨ੍ਹਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇ।

ਇਹ ਵੀ ਪੜ੍ਹੋ : ਪੰਜਾਬ ਦੇ ਪਿੰਡਾਂ ਦੀ ਇਹ ਵੱਡੀ ਸਮੱਸਿਆ ਹੋਵੇਗੀ ਹੱਲ, CM ਮਾਨ ਨੇ 4 ਪ੍ਰਾਜੈਕਟਾਂ ਨੂੰ ਦਿੱਤੀ ਪ੍ਰਵਾਨਗੀ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Anuradha

Content Editor

Related News